ਇਸ ਵਾਰ ਵੱਖਰੇ ਢੰਗ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ!

ਦਿੱਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਲਾਲ ਕਿਲ੍ਹੇ ਵਿਖੇ 15 ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀ ਕਰ ਲਈ ਹੈ। ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਇਹ ਪ੍ਰੋਗਰਾਮ ਵੱਖਰਾ ਹੋਵੇਗਾ। ਦੱਸ ਦਈਏ ਕਿ ਮਹਾਮਾਰੀ ਕਰਕੇ ਸਾਰੇ ਪ੍ਰੋਗਰਾਮ ਨਿਯਮਾਂ ਦੀ ਪਾਲਣਾ ਕਰਦਿਆਂ ਕੀਤੇ ਜਾਣਗੇ, ਜਿਨ੍ਹਾਂ ‘ਚ ਸੋਸ਼ਲ ਡਿਸਟੈਂਸਿੰਗ ਸਣੇ ਮਾਸਕ ਲਾਉਣਾ ਸ਼ਾਮਲ ਹੈ।ਇਸ ਦੇ ਨਾਲ ਹੀ ਲਾਲ ਕਿਲ੍ਹੇ ਦੇ ਨੇੜੇ ਟ੍ਰੈਫਿਕ ਡਾਈਵਰਸ਼ਨ ਵੀ ਕੀਤਾ ਜਾਵੇਗਾ। ਲਾਲ ਕਿਲ੍ਹੇ ਦੇ ਨੇੜੇ ਦੀਆਂ ਗਲੀਆਂ 13 ਤੋਂ ਹੋਣ ਵਾਲੀ ਫੁੱਲ ਡ੍ਰੈੱਸ ਰਿਹਰਸਲਾਂ ਤੇ 15 ਅਗਸਤ ਨੂੰ ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਲਾਲ ਕਿਲ੍ਹੇ ਦੇ ਆਸ ਪਾਸ ਦੀਆਂ ਗਲੀਆਂ ਬੰਦ ਰਹਿਣਗੀਆਂ। ਇਨ੍ਹਾਂ ਸੜਕਾਂ ‘ਤੇ ਸਿਰਫ ਐਂਟਰੀ ਪਾਸ ਵਾਲੇ ਵਾਹਨਾਂ ਨੂੰ ਆਗਿਆ ਦਿੱਤੀ ਜਾਏਗੀ।
ਹੁਣ ਜਾਣੋ ਕਿਹੜੇ ਰਾਹ ਰਹਿਣਗੇ ਬੰਦ: ਚਾਂਦਨੀ ਚੌਕ ਤੋਂ ਲਾਲ ਕਿਲ੍ਹਾ, ਨੇਤਾਜੀ ਸੁਭਾਸ਼ ਮਾਰਗ ਤੋਂ ਦਿੱਲੀ ਗੇਟ, ਐਸਪੀ ਮੁਖਰਜੀ ਮਾਰਗ ਤੋਂ ਯਮੁਨਾ ਬਾਜ਼ਾਰ, ਰਿੰਗ ਰੋਡ ਤੋਂ ਨੇਤਾਜੀ ਸੁਭਾਸ਼ ਮਾਰਗ, ਦਰਿਆਗੰਜ ਤੋਂ ਰਿੰਗ ਰੋਡ ਤੇ ਜੀਪੀਓ ਦਿੱਲੀ ਤੋਂ ਛੱਤਾ ਰੇਲ।