ਇਸ ਮਿਸਤਰੀ ਦਾ ਐਸਾ ਜੁਗਾੜ | ਬਾਹਰੋਂ ਲੋਕ ਕਰਦੇ ਫੋਨ-“ਕਹਿੰਦੇ ਸਾਡਾ ਖਰਚਾ ਬਚਾ ਦੇ” | Surkhab TV

ਇਸ ਮਹਿੰਗਾਈ ਦੇ ਯੁੱਗ ਵਿੱਚ ਇਨਸਾਨ ਇੱਕ ਵਾਰ ਹੀ ਮਸਾਂ ਘਰ ਬਣਾਉਂਦਾ ਹੈ ਤੇ ਜੇਕਰ ਉਸ ਨੂੰ ਢਾਹ ਕੇ ਘਰ ਬਣਾਉਣਾ ਪੈਜੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਪਰ ਪੁਰਾਣੇ ਘਰ ਨੂੰ ਹੀ ਨਵੀਂ ਦਿੱਖ ਦੇਣ ਲਈ ਉਸ ਨੂੰ ਉੱਚਾ ਚੁੱਕਣ ਲਈ ਅਤੇ ਦੂਸਰੀ ਜਗ੍ਹਾ ਤੇ ਸਿਫਟ ਕਰਨ ਲਈ ਮੋਗਾ ਦੇ ਮਿਸਤਰੀ ਰਣਜੀਤ ਸਿੰਘ ਨੇ ਦੇਸੀ ਜੁਗਾੜ ਲਾ ਕੇ ਨਵੀਂ ਕਾਢ ਕੱਢ ਲਈ ਹੈ ਜਿਹਦੀ ਜਿੱਥੇ ਹਲਕੇ ਵਿੱਚ ਚਰਚਾ ਹੋ ਰਹੀ ਹੈ ਉੱਥੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀ ਵੀ ਆਪਣੇ ਘਰਾ ਨੂੰ ਨਵੀਂ ਦਿੱਖ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਜੇਕਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਂਦੇ ਹਾਂ ਤਾਂ ਪੁਰਾਣੇ ਘਰ ਤੇ ਲੱਗਿਆ ਹੋਇਆ ਮਟੀਰੀਅਲ ਸੀਮੈਂਟ ਬਜਰੀ ਸਰੀਆ ਬੇਕਾਰ ਹੋ ਜਾਂਦਾ ਹੈ ਅਤੇ ਲੱਖਾਂ ਰੁਪਏ ਦਾ ਖ਼ਰਚਾ ਵੀ ਆਉਂਦਾ ਹੈ। ਪਰ ਇਸ ਮਿਸਤਰੀ ਵੱਲੋਂ ਅਪਣਾਈ ਗਈ ਤਕਨੀਕ ਦੇ ਨਾਲ ਪੁਰਾਣੇ ਘਰ ਨੂੰ ਨਵੀਂ ਦਿੱਖ ਦੇ ਦਿੱਤੀ ਜਾਂਦੀ ਹੈ ਅਤੇ ਮਕਾਨ ਮਾਲਕਾਂ ਦਾ ਜਿਥੇ ਸਮਾਂ ਬਚਦਾ ਹੈ ਇਥੇ ਨਾਲ ਹੀ ਲੱਖਾਂ ਰੁਪਏ ਵੀ ਬਚ ਜਾਂਦੇ ਹਨ। ਆਓ ਦਿਖਾਉਂਦੇ ਹਾਂ ਇਸ ਮਿਸਤਰੀ ਦੀ ਨਵੀਂ ਤਕਨੀਕ ਤੇ ਨਵਾਂ ਬਣਾਇਆ ਜੁਗਾੜ…ਕਹਿੰਦੇ ਪੰਜਾਬੀਆਂ ਦਾ ਜੁਗਾੜ ਕਦੇ ਫੇਲ ਨੀ ਹੁੰਦਾ ਤੇ ਅਜਿਹਾ ਹੀ ਜੁਗਾੜ ਇਸ ਮਿਸਤਰੀ ਨੇ ਕੀਤਾ ਹੈ ਜਿਸਦੇ ਚਾਰੇ ਪਾਸੇ ਚਰਚੇ ਹਨ।