Sports

ਇਸ ਮਸਹੂਰ ਕ੍ਰਿਕਟ ਖਿਡਾਰੀ ਦੀ ਮੈਚ ਖੇਡਦੇ ਵੇਲੇ ਹੀ ਗਰਾਉਂਡ ਵਿਚ ਹੋਈ ਅਚਾਨਕ ਮੌਤ

ਕ੍ਰਿਕਟ ਦੇ ਮੈਦਾਨ ‘ਤੇ ਪਿਛਲੇ ਕੁਝ ਦਿਨਾਂ ‘ਚ ਕਈ ਹਾਦਸੇ ਸਾਹਮਣੇ ਆਏ ਹਨ। ਐਸ਼ੇਜ਼ ਸੀਰੀਜ਼ ਦੌਰਾਨ ਹਾਲ ਹੀ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੂੰ ਲੱਗੀ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਤੁਰੰਤ ਹੀ ਮੈਦਾਨ ਤੋਂ ਬਾਹਰ ਜਾਣਾ ਪਿਆ। ਸੱਟ ਦੀ ਵਜ੍ਹਾ ਨਾਲ ਉਹ ਮੈਚ ਦੌਰਾਨ ਦੁਬਾਰਾ ਬੱਲੇਬਾਜ਼ੀ ਕਰਨ ਨਹੀਂ ਉਤਰ ਪਾਏ ਸੀ। ਇਸ ਦੇ ਬਾਅਦ ਉਹ ਅਗਲਾ ਟੈਸਟ ਮੈਚ ਵੀ ਨਹੀਂ ਖੇਡ ਪਾਏ ਸੀ।ਸੋਮਵਾਰ ਦਾ ਦਿਨ ਪਾਕਿਸਤਾਨ ਕ੍ਰਿਕਟ ਲਈ ਬੇਹੱਦ ਬੁਰਾ ਰਿਹਾ। ਸ਼੍ਰੀਲੰਕਾ ਖ਼ਿਲਾਫ਼ ਟੀ20ਸੀਰੀਜ਼ ‘ਚ ਪਾਕਿਸਤਾਨ ਨੂੰ ਖੇਡਦੇ ਹੋਏ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਘਰੇ ਖੇਡਦੇ ਹੋਏ ਪਾਕਿਸਤਾਨ ਦੀ ਕਿਸੇ ਵੀ ਟੀਮ ਖ਼ਿਲਾਫ਼ ਪਹਿਲੀ ਸੀਰੀਜ਼ ਹਾਰ ਹੈ। ਦੂਸਰੇ ਪਾਸੇ ਕਲੱਬ ਕ੍ਰਿਕਟ ਮੈਚ ਦੌਰਾਨ ਅੰਪਾਇਰ ਦਾ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ।ਪਾਕਿਸਤਾਨ ਅੰਪਾਇਰ ਨਸੀਮ ਸ਼ੇਖ ਦੀ ਇਕ ਕਲੱਬ ਟੂਰਨਾਮੈਂਟ ‘ਚ ਮੈਚ ਦੌਰਾਨ ਅੰਪਾਇਰਿੰਗ ਕਰਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ ਹੋਈ। ਮੈਚ ਦੌਰਾਨ ਜਦੋਂ ਨਸੀਮ ਅੰਪਾਇਰਿੰਗ ਕਰ ਰਹੇ ਸੀ ਉਦੋਂ ਉਨ੍ਹਾਂ ਨੂੰਦਿਲ ਦਾ ਦੌਰਾ ਪਿਆ ਤੇ ਉਹ ਜ਼ਮੀਨ ‘ਤੇ ਡਿੱਗ ਪਏ।ਨਸੀਮ ਦੇ ਮੈਦਾਨ ‘ਤੇ ਡਿੱਗਦੇ ਹੀ ਉਥੇ ਮੌਜੂਦ ਸਾਰੇ ਲੋਕ ਉਨ੍ਹਾਂ ਵੱਲ ਭੱਜੇ। ਮੈਦਾਨ ‘ਤੇ ਸਟ੍ਰੈਚਲ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਨਸੀਮ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਰਸਤੇ ‘ਚ ਹੀ ਮੌਤ ਹੋ ਗਈ। ਨਸੀਮ ਮਹਿਜ਼ 56 ਸਾਲ ਦੇ ਸੀ।

Back to top button