Home / Punjab / ਇਸ ਪਿੰਡ ਵਿਚ ਹੋ ਗਿਆ ਪੋਸਤ ਦੀ ਖੇਤੀ ਦਾ ਉਦਘਾਟਨ!

ਇਸ ਪਿੰਡ ਵਿਚ ਹੋ ਗਿਆ ਪੋਸਤ ਦੀ ਖੇਤੀ ਦਾ ਉਦਘਾਟਨ!

ਪਿੰਡ ਵਿਚ ਇਕ ਕਿਸਾਨ ਦੁਆਰਾ ਪੋਸਤ ਦੀ ਖੇਤੀ ਦਾ ਉਦਘਾਟਨ ਕਰਨ ਦੀ ਵੀਡੀਉ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਕਿਸਾਨ ਸਰਕਾਰਾਂ ਨੂੰ ਕੋਸਦੇ ਹੋਏ ਪੋਸਤ ਦੀ ਖੇਤੀ ਪਿੰਡ-ਪਿੰਡ ਵਿਚ ਕਰਨ ਦੀ ਗੱਲ ਕੁੱਝ ਨਾਬਾਲਗ ਬੱਚਿਆਂ ਦੇ ਸਾਹਮਣੇ ਕਰ ਰਿਹਾ ਹੈ। ਉੱਥੇ ਹੀ ਆਰੋਪੀ ਨੂੰ ਕਾਬੂ ਨਾ ਕਰ ਪੁਲਿਸ ਦੀ ਖਾਮੋਸ਼ੀ ਸਵਾਲ ਪੈਦਾ ਕਰ ਰਹੀ ਹੈ। ਗੌਰਤਲਬ ਹੈ ਕਿ ਆਰੋਪੀ ਨੇ ਕੁੱਝ ਦਿਨ ਪਹਿਲਾਂ ਥਾਣਾ ਸਦਰ ਦੇ ਬਾਹਰ ਇਕ ਫਲੈਕਸ ਲਗਾਇਆ ਸੀ ਕਿ ਉਦਘਾਟਨ 20 ਨਵੰਬਰ ਨੂੰ ਹੋਵੇਗਾ ਜਿਸ ਨੂੰ ਸੱਚ ਕਰ ਦਿੱਤਾ ਹੈ। 14 ਨਵੰਬਰ ਨੂੰ ਥਾਣਾ ਸਦਰ ਤਰਨਤਾਰਨ ਦੇ ਬਾਹਰ ਫਲੈਕਸ ਲਗਾਇਆ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਪਿੰਡ-ਪਿੰਡ ਵਿਚ ਇਕ ਗਊਸ਼ਾਲਾ ਖੋਲ੍ਹੀ ਜਾਵੇਗੀ ਅਤੇ ਪਿੰਡ ਵਿਚ ਪੋਸਤ ਦੀ ਖੇਤੀ ਵੀ ਸ਼ੁਰੂ ਕੀਤੀ ਜਾਵੇਗੀ ਜਿਸ ਦਾ ਉਦਘਾਟਨ ਡੀਸੀ 20 ਨਵੰਬਰ ਨੂੰ ਕਰਨਗੇ। ਇਸ ਸਬੰਧੀ ਥਾਣਾ ਸਿਟੀ ਵਿਖੇ ਮਨੋਚਾਹਲ, ਗੁਰਵੇਲ ਸਿੰਘ ਸਰਪੰਚ, ਭਾਨ ਸਿੰਘ ਅਤੇ ਬਾਜ ਸਿੰਘ ਨਿਵਾਸੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਕਾਬੂ ਨਹੀਂ ਕੀਤਾ ਗਿਆ।
ਇਸ ਦੇ ਨਾਲ ਹੀ ਪਿੰਡ ਵੀ ਦੀ ਸਰਪੰਚ ਬਲਬੀਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਪੰਚਾਇਤ ਵੱਲੋਂ ਗੁਰਵੇਲ ਸਿੰਘ ਬਾਰੇ ਪਹਿਲਾਂ ਹੀ ਲਿਖ ਚੁੱਕੀ ਹੈ। 20 ਨਵੰਬਰ ਨੂੰ ਗੁਰਵੇਲ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਧਰਤੀ ‘ਤੇ ਭੁੱਕੀ ਦੀ ਕਾਸ਼ਤ ਦਾ ਉਦਘਾਟਨ ਕਰਨ ਲਈ ਪ੍ਰਗਟ ਕੀਤਾ ਗਿਆ। ਉਸ ਦਿਨ ਪੁਲਿਸ ਵੀ ਪਹੁੰਚੀ ਪਰ ਵਾਪਸ ਪਰਤ ਗਈ ਸੀ। ਕੁਝ ਸਾਲ ਪਹਿਲਾਂ ਉਸਨੇ ਚਾਰ ਕਿਲ੍ਹਿਆਂ ਵਿੱਚ ਭੁੱਕੀ ਦੀ ਕਾਸ਼ਤ ਦਾ ਉਦਘਾਟਨ ਕੀਤਾ ਸੀ। ਸੋਸ਼ਲ ਮੀਡੀਆ ਤੇ 3 ਮਿੰਟ 22 ਸੈਕਿੰਡ ਦੀ ਵੀਡੀਉ ਵਿਚ ਵਾਂ ਦੇ ਨਿਵਾਸੀ ਗੁਰਵੇਲ ਸਿੰਘ ਅਤੇ ਕੁੱਝ ਸਿੱਖਾਂ ਦੁਆਰਾ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਪਾਠ ਰੱਖਵਾਉਣ ਦੀ ਗੱਲ ਕਹੀ ਜਾ ਰਹੀ ਹੈ, ਫਿਰ ਅਰਦਾਸ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਸਾਹਮਣੇ ਪੋਸਤ ਦੀ ਖੇਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਗੁਰਵੇਲ ਸਿੰਘ ਦੁਆਰਾ ਰੀਬਨ ਕੱਟਣ ਤੋਂ ਪਹਿਲਾਂ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਅਤੇ ਜਵਾਨੀ ਦੇ ਨਾਲ ਕਿਸਾਨੀ ਤੋਂ ਬਚਣ ਲਈ ਖਸਖਸ ਦੀ ਖੇਤੀ ਕਰਨ, ਸਿੱਖਣ, ਸਿਖਾਉਣ ਅਤੇ ਪਿੰਡ-ਪਿੰਡ ਵਿਚ ਇਸ ਦਾ ਪ੍ਰਚਾਰ ਕਰਨ ਨੂੰ ਬੋਲਿਆ ਜਾ ਰਿਹਾ ਹੈ।ਵੀਡੀਉ ਵਿਚ ਬੱਚੇ ਗੁਰਵੇਲ ਸਿੰਘ ਦੀਆਂ ਗੱਲਾਂ ਤੇ ਜੈਕਾਰੇ ਲਗਾ ਰਹੇ ਹਨ। ਪਤਾ ਚੱਲਿਆ ਹੈ ਕਿ ਵੀਡੀਉ 20 ਨਵੰਬਰ ਦੀ ਹੈ ਤੇ ਉਦਘਾਟਨ ਵੀ ਉਸ ਦਿਨ ਗੁਰਵੇਲ ਸਿੰਘ ਨੇ ਕੀਤਾ ਸੀ। ਡੀਸੀ ਪ੍ਰਦੀਪ ਕੁਮਾਰ ਸਭਰਵਾਲ ਨੇ ਦਸਿਆ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਵਿਚ ਉਹ ਦਿਨ ਰਾਤ ਇਕ ਕਰ ਰਹੇ ਹਨ ਪਰ ਕੁੱਝ ਸ਼ਰਾਰਤੀ ਤੱਤ ਇਸ ਨੂੰ ਮਜ਼ਾਕ ਸਮਝ ਰਹੇ ਹਨ। ਜਿਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਸਬੰਧ ਵਿਚ ਉਹ ਐਸਐਸਪੀ ਧਰੂਵ ਦਹਿਆ ਤੋਂ ਰਿਪੋਰਟ ਲੈਣਗੇ। ਐਸਐਸਪੀ ਧਰੂਵ ਦਹਿਆ ਨੇ ਦਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਆ ਗਿਆ ਹੈ ਜਿਸ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਵਿਰੁਧ ਜਾ ਕੇ ਲੋਕਾਂ ਨੂੰ ਗਲਤ ਸੰਦੇਸ਼ ਦੇਣ ਵਾਲਿਆਂ ਨਾਲ ਕਾਨੂੰਨੀ ਤਰੀਕੇ ਨਾਲ ਨਿਪਟਿਆ ਜਾਵੇਗਾ।

About admin

Check Also

Numbness in Hands and Feet – Dr Santokh Singh

ਪੈਰ ਜਾਂ ਹੱਥ ਸੌਣ ਦੇ ਕਈ ਕਾਰਨ ਹੁੰਦੇ ਹਨ। ਪੈਰੀਫੈਰਲ ਵੈਸਕੁਲਰ ਡਿਸੀਜ਼ ਅਤੇ ਸ਼ੂਗਰ ਰੋਗ …

Leave a Reply

Your email address will not be published. Required fields are marked *