Punjab

ਇਸ ਪਿੰਡ ਵਿਚ ਕੈਦ ਕੀਤਾ Guru Amardas Ji ਨੇ ਤਈਆ ਤਾਪ | ਇਥੇ ਪਏ 8 ਗੁਰੂ ਸਾਹਿਬਾਨ ਦੇ ਚਰਨ

ਸ਼੍ਰੀ ਗੁਰੁ ਅਮਰਦਾਸ ਸਾਹਿਬ ਜੀ ਗੋਇੰਦਵਾਲ ਆਪਣੇ ਰੰਗ ਵਿੱਚ ਚੁਬਾਰੇ ਅੰਦਰ ਬੈਠੇ ਸਨ, ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਤਾਂ ਗੁਰੂ ਜੀ ਨੇ ਸਿੱਖਾ ਨੂੰ ਕਿਹਾ ਕਿ ਜਾਓੁ ਖਬਰ ਲਓੁ ਕਿ ਇੱਹ ਸ਼ਬਦ ਕੈਸਾ ਹੋਇਆ ਹੈ। ਗੁਰੂ ਜੀ ਦਾ ਹੁੱਕਮ ਮੰਨ ਕੇ ਸਿੱਖ ਬਾਹਰ ਗਿਆ ਤਾਂ ਜਾ ਕੇ ਉਸਨੇ ਇਹ ਦੇਖਾ ਕਿ ਇੱਕ ਬੁੱਢੀ ਮਾਈ ਰੋਂਦੀ ਹੈ, ਤਾਂ ਉਸ ਸਿੱਖ ਨੇ ਮਾਈ ਤੋ ਪੁੱਛਿਆ, ” ਕੀ ਹੋਇਆ ਹੈ, ? ਪਾਸੋਂ ਲੋਕਾ ਨੂੰ ਕਿਹਾ, ” ਇਸ ਦਾ ਪੁੱਤਰ ਤੇਈਏ ਤਾਪ ਕਰਕੇ Îਸ਼ਾਂਤ ਹੋ ਗਿਆ ਹੈ, ਇਤਨੀ ਗੱਲ ਸੁਣ ਕੇ ਸਿੱਖ ਮੁੱੜ ਆਇਆ। ਆਇ ਕਰ ਗੁਰੂ ਪਾਸ ਬੇਨਤੀ ਕੀਤੀ—-
ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਪੁੱਤਰ ਸ਼ਾਂਤ ਹੋ ਗਿਆ ਹੈ। ਤਾਂ ਗੁਰੁ ਜੀ ਦਾ ਹੁੱਕਮ ਹੋਇਆ , ਕਿਉੰ ਕਰ ਸ਼ਾਂਤ ਹੋਇਆ ਹੈ? ਸਿੱਖ ਨੇ ਕਿਹਾ , ”ਜੀ ਸੱਚੇ ਪਾਤਸ਼ਾਹ ਤੇਈਏ ਤਾਪ ਕਰਕੇ ਸ਼ਾਂਤ ਹੋ ਗਿਆ ਹੈ। ਤਦ ਗੁਰੂ ਜੀ ਦਾ ਬਚਨ ਹੋਇਆ, ਜਿੱਧਰ ਤੱਕ ਅਸੀ ਹਾਂ ਤਿ ਚਰ ਤੀਕ ਕੋਈ ਪ੍ਰਭੂ ਜੀ ਨਾਮ ਲੈ ਕੇ ਨਾ ਰੋਵੇ ਤੋ ਨਾ ਕੋਈ ਰੋਵੇਗੀ। ਪੁੱਤਰ ਮਾਤਾ ਪਿਤਾ ਤੋ ਅੱਗੇ ਨਾ ਮਰੇਗਾ। ਫਿਰ ਸ਼੍ਰੀ ਗੁਰੂ ਜੀ ਨੇ ਤੇਇਏ ਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾ ਪੈਰਾਂ ਵਿੱਚ ਹੱਥਕੜਿਆ ਬੇੜਿਆ ਪਾ ਕੇ ਕੈਦ ਕੀਤਾ ਤਾਂ ਕਈ ਕੂ ਦਿਨ ਬੀਤੇ ਭਾਈ ਲਾਲੋ ਗੁਰੁ ਜੀ ਦੇ ਦਰਸ਼ਨਾ ਨੂੰ ਗੋਇੰਦਵਾਲ ਆਏ ਗੁਰੂ ਜੀ ਨੇ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੋ ਜੀ ਦੀ ਨਜਰ ਉਸ ਪਿੰਜਰੇ ਵੱਲ ਪਈ ਜਿਸ ਵਿਚ ਬਾਲਕ ਤੜਫਦਾ ਸੀ, ਐਸਾ ਦੁਖੀ ਦੇਖ ਕਰ ਸ਼੍ਰੀ ਗੁਰੂ ਜੀ ਅੱਗੇ ਅਰਜ ਕੀਤੀ, ਸੱਚੇ ਪਾਤਸ਼ਾਹ। ਆਪ ਦਯਾ ਦੇ ਸਮੁੰਦਰ ਬੜੇ ਹੀ ਕ੍ਰਿਪਾਲੂ ਹੋ ਪਰ ਆਪ ਦੇ ਹਜੂਰ ਇਹ ਬਾਲਕ ਭੁੱਖ ਪਿਆਸ ਕਰਕੇ ਧੁੱਪ ਵਿੱਚ ਤੜਫ ਰਿਹਾ ਹੈ। ਜੇਕਰ ਆਗਿਆ ਹੋਵੇ ਤਾ ਇਸ ਨੂੰ ਪ੍ਰਸ਼ਾਦਿ ਦੇਈਏ। ਬਚਨ ਹੋਇਆ ਭਾਈ ਲਾਲੋ ਇਹ ਬੁਰੀ ਬਲਾ ਹੈ। ਇਸ ਦਾ ਪ੍ਰਸ਼ਾਦਿ ਹੈ ਨਹੀ। ਭਾਈ ਲਾਲੋ ਨੇ ਕਿਹਾ, ” ਮੈਨੂੰ ਹੁੱਕਮ ਦਿਓੁ ਤਾਂ ਮੈਂ, ਇਸ ਨੂੰ ਪ੍ਰਸ਼ਾਦਿ ਛਕਾਊੰਦਾ ਹਾ। ਸ਼੍ਰੀ ਗੁਰੂ ਅਮਰਦਾਸ ਜੀ ਨੇ ਹੁੱਕਮ ਦਿੱਤਾ, ਤੂੰ ਜਾਨ ਭਾਈ ਛੱਕਾ ਦੇਇ।Image result for bhai lalu dalla
ਜਦੋਂ ਭਾਈ ਲਾਲੋ ਜੀ ਆਪਣੇ ਨਗਰ ਨੂੰ ਜਾਣ ਲਗੇ ਤਾਂ ਅਰਜ ਕੀਤੀ, ਜੀ ਇਸ ਬਾਲਕ ਨੂੰ ਛੱਡ ਦੇਵੋ, ਤਾਂ ਭਾਈ ਲਾਲੋ ਦਾ ਕਿਹਾ ਮੰਨ ਕੇ (ਕਰ) ਤੇਇਏ ਨੂੰ ਗੁਰੁ ਅਮਰਦਾਸ ਜੀ ਨੇ ਛੱਡ ਦਿੱਤਾ ਤੇ ਬਚਨ ਕੀਤਾ ਕਿ ਭਾਈ ਇਹ ਬੁਰੀ ਬਲਾ ਹੈ। ਛੱਡਣਾ ਤਾਂ ਨਹੀਂ ਸੀ। ਭਾਈ ਲਾਲੋ ਹੱਥ ਜੋੜ ਕੇ ਕਿਹਾ ਜੀ, ” ਇਹ ਤਾਂ ਬਾਲਕ ਹੈ, । ਤਦ ਬਚਨ ਹੋਇਆ ਭਾਈ ਬਾਲਕ ਕਰਕੇ ਨਾ ਜਾਣੀ ਇਹ ਤੇਇਆ ਤਾਪ ਹੈ। ਤਾਂ ਭਾਈ ਲਾਲੋ ਗੁਰੂ ਜੀ ਨੂੰ ਮੱਥਾ ਟੇਕ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ, ਨਾਲ ਤੇਇਏ ਨੂੰ ਲੈ ਲਿਆ ਜਾ ਰਸਤੇ ਵਿੱਚ ਇੱਕ ਪਿੰਡ ਕੋਲ ਆਏ ਊੱਥੇ ਇੱਕ ਤਾਲਾਬ ਪਰ ਧੋਬੀ ਕਪੜੇ ਧੋਂਦਾ ਸੀ ਤਾਂ ਤੇਈਏ ਨੇ ਲਾਲੋ ਜੀ ਨੂੰ ਕਿਹਾ, ਮੈਨੂੰ ੂਬੜੀ ਭੁੱਖ ਲੱਗੀ ਹੈ, ਮੈਥੋ ਤੁਰਿਆ ਨਹੀਂ ਜਾਂਦਾ ਤੁਸੀ ਆਗਿਆ ਦਿਓੁ ਤਾਂ ਕੁੱਛ ਖਾ ਆਉਂਦਾ , । ਭਾਈ ਲਾਲੋ ਜੀ ਨੇ ਕਿਹਾ ਕਿ ਚੱਲ ਪਿੰਡ ਚਲਦੇ ਹਾਂ, ਉਥੋ ਤੈਨੂੰ ਖੀਰ ਖੰਡ ਦਾ ਭੋਜਨ ਛਕਾਉਦਾ ਹਾਂ। ਇੱਥੇ ਕਿ ਖਾਵੇਗਾ । ਮਹਾਰਾਜ ਮੇਰਾ ਇੱਥੇ ਭੋਜਨ ਹੈ ਜੇਕਰ ਆਪ ਹੁੱਕਮ ਦੇਵੋ ਤਾਂ ਖਾ ਆਉੰਦਾ ਹਾਂ ਤੁਸੀ ਬੈਠੋ ।
ਭਾਈ ਲਾਲੋ ਜੀ ਸਾਧੂ ਸੁਭਾਉ ਦੇ ਸਨ। ਉੱਥੇ ਬੈਠ ਗਏ ਤਾਂ ਕਹਿਣ ਲੱਗੇ ਜਾ ਭਾਈ ਪ੍ਰਸ਼ਾਦਿ ਖਾ ਆਇਆ ਇਹ ਬਚਨ ਸੁਣ ਕੇ ਤੇਈਆ ਤਾਪ ਉਸ ਧੋਬੀ ਨੂੰ ਜਾ ਚੜਿਆ, ਦੋ ਘੜਿਆ ਪਿੱਛੋ ਉਤਰਿਆ ਤਾਂ ਭਾਈ ਲਾਲੋ ਨੂੰ ਤੇਈਏ ਨੇ ਖੱਪਰ ਲੱਹੂ ਦਾ ਭੱਰ ਕੇ ਵਿੱਖਾ ਦੀਖਾ ਕੋ ) Image result for bhai lalu dallaਪੀਤਾ, ਉਪਰੰਤ ਧੋਬੀ ਹਯਾ ਕੀਤਾ। ਇਹ ਕੋਤਕ ਦੇਖ ਕੇ ਭਾਈ ਲਾਲੋ ਜੀ ਬਹੁਤ ਡਰੇ ਤੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਭੋਜਨ ਅਸਾਂ ਇਸਨੂੰ ਕਿੱਥੇ ਦੇਣਾ ਹੈ। ਫਿਰ ਭਾਈ ਲਾਲੋ ਜੀ ਨੇ ਤੇਇਏ ਨੂੰ ਕਿਹਾ, ਚੱਲ ਭਾਈ ਤੈਨੂੰ ਗੁਰੂ ਦੇ ਕੈਦਖਾਨੇ ਛੱਡ ਆਈਏ, ਤੈਨੂੰ ਆਪਾਂ ਕਿਉ ਲਿਆਉਣਾ ਸੀ, ਤੂੰ ਤਾ ਬੁਰੀ ਬਲਾ ਹੈ। ਇਹ ਬਚਨ ਸੁਣ ਕੇ ਤੇਇਆ ਡਰਿਆ ਕਹਿਣ ਲੱਗਾ, ਜੀ ਮੈਨੂੰ ਉ ੱਥੇ ਨਾਂ ਛੱੜੋ (ਖੜ•ੇ) , ਕਿਰਪਾ ਕਰਕੇ ਮੈਨੂੰ ਛੱਡ ਦੇਵੋ, ਮੈਂ ਆਪ ਦਾ ਅਹਿਸਾਨ ਕਦੀ ਨਾਂ ਗਵਾ ਵਾਂਗਾ, ਭਾਈ ਲਾਲੋ ਜੀ ਨੇ ਕਿਹਾ, ਅਸੀ ਤੈਨੂੰ ਛੱਡਦੇ ਹਾਂ, ਤੁੰ ਸਾਨੂੰ ਮੰਨੇਗਾ?, ਤਾਂ ਤੇਇਏ ਤਾਪ ਨੂੰ ਕਿਹਾ, ਜੀ ਮੇਰਾ ਧਰਮ ਹੋਇਆ ਜਿੱਥੇ ਕੋਈ ਇਸ ਸਾਖੀ ਨੂੰ ਪੜੇਗਾ ਤੇ ਜਿਸਨੂੰ ਮੈਂ ਚੜਿਆ ਹੋਵਾਂਗਾ ਉਸ ਨੂੰ ਇਹ ਸਾਖੀ ਸੁਨਾਉਨੀ। ਸੋ ਮੈਂ ਸਾਖੀ ਸੁਣ ਕੇ ਉਸ ਨੂੰ ਛੱਡ ਜਾਂਵਾਗਾ, ਜਿਸ ਤਰ•ਾਂ ਤੁਸਾਂ ਮੈਂਨੂੰ ਛੱਡਿਆ ਹੈ। ਇਸ ਤਰ•ਾਂ ਮੈਂ ਛੱਡ ਜਾਵਾਂਗਾ।

Related Articles

Back to top button