Health

ਇਸ ਤਰ੍ਹਾਂ ਗੁੜ ਖਾਵੋਗੇ ਤਾਂ ਕਦੇ ਨਹੀ ਹੋਵੋਗੇ ਬੁੱਢੇ, ਪੜ੍ਹੋ ਗੁੜ ਖਾਣ ਦੇ ਫ਼ਾਇਦੇ ਹੀ ਫ਼ਾਇਦੇ

ਜਿੱਥੇ ਦੇਸੀ ਗੁੜ ਨੂੰ ਸਿਹਤ ਲਈ ਇੱਕ ਵਧੀਆ ਔਸ਼ਧੀ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਨੂੰ ਪੁਰਾਣੇ ਸਮੇਂ ਵਿੱਚ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਖੁਸ਼ੀ ਦੇ ਸਮੇਂ ਗੁੜ ਵੰਡਿਆ ਜਾਂਦਾ ਸੀ। ਅੱਜ ਤੋਂ ਲਗਭੱਗ 40-50 ਸਾਲ ਪਹਿਲਾਂ ਜਦੋਂ ਮਿਠਿਆਈ ਦਾ ਇਨ੍ਹਾਂ ਬੋਲਬਾਲਾ ਨਹੀਂ ਸੀ ਤਾਂ ਹਰ ਖ਼ੁਸ਼ੀ ਦੇ ਸਮੇਂ ਗੁੜ ਵੰਡਿਆ ਜਾਂਦਾ ਸੀ। ਗੁੜ ਗੁਣਾਂ ਨਾਲ ਭਰਪੂਰ ਹੈ। ਜਿਹੜੇ ਲੋਕ ਗੁੜ ਖਾਂਦੇ ਹਨ। ਉਹ ਸ਼ੂਗਰ ਦੀ ਬੀਮਾਰੀ ਤੋਂ ਬਚੇ ਰਹਿੰਦੇ ਹਨ। ਚੀਨੀ ਦੀ ਵਰਤੋਂ ਨਾਲ ਸ਼ੂਗਰ ਹੁੰਦੀ ਹੈ। ਇਸ ਲਈ ਚੀਨੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਦੇਸੀ ਗੁੜ ਵਿੱਚ ਸਰਦੀ ਤੋਂ ਬਚਾਉਣ ਦੀ ਸਮਰੱਥਾ ਹੈ। ਸਰਦੀਆਂ ਦੇ ਦਿਨਾਂ ਵਿੱਚ ਗੁੜ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਠੰਡ ਤੋਂ ਬਚਿਆ ਜਾ ਸਕਦਾ ਹੈ। ਬਹੁਤ ਜ਼ਿਆਦਾ ਸਰਦੀ ਵਿੱਚ ਕਈ ਲੋਕ ਤਿਲ ਮਿਲਾ ਕੇ ਗੁੜ ਦੀਆਂ ਪਿੰਨੀਆਂ ਬਣਾ ਕੇ ਖਾਂਦੇ ਹਨ। ਗੁੱਡਦੀ ਵਰਤੋਂ ਕਰਨ ਨਾਲ ਪੇਟ ਗੈਸ ਤੋਂ ਵੀ ਛੁਟਕਾਰਾ ਮਿਲਦਾ ਹੈ। ਕਿਉਂਕਿ ਗੁੜ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਰਹਿੰਦੀ। ਦੇਸੀ ਗੁੜ ਖਾਣ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਹੈ।ਸਰੀਰ ਥੱਕਿਆ ਮਹਿਸੂਸ ਨਹੀਂ ਕਰਦਾ। ਸਗੋਂ ਹਰ ਸਮੇਂ ਰਿਸ਼ਟ ਪੁਸ਼ਟ ਰਹਿੰਦਾ ਹੈ। ਇਸ ਦਾ ਲਾਭ ਉਠਾਉਣ ਲਈ ਸਵੇਰੇ ਖਾਲੀ ਪੇਟ ਗੁੜ ਖਾ ਕੇ ਕੋਸਾ ਪਾਣੀ ਪੀ ਲੈਣਾ ਚਾਹੀਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਬੁਢਾਪਾ ਨਹੀਂ ਆਉਂਦਾ, ਚਿਹਰਾ ਕਦੇ ਮੁਰਝਾਇਆ ਹੋਇਆ ਨਜ਼ਰ ਨਹੀਂ ਆਉਂਦਾ, ਚਿਹਰੇ ਤੇ ਰੌਣਕ ਦਿਸਦੀ ਹੈ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਜਿਹੜੇ ਲੋਕ ਸਵੇਰੇ ਖਾਲੀ ਪੇਟ ਗੁੜ ਖਾ ਕੇ ਕੋਸਾ ਪਾਣੀ ਪੀਂਦੇ ਹਨ।ਉਹ ਲੋਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਅਣਜਾਣ ਹੁੰਦੇ ਹਨ ਨਾ ਤਾਂ ਉਨ੍ਹਾਂ ਦੇ ਵਾਲ ਸਮੇਂ ਤੋਂ ਪਹਿਲਾਂ ਝੜਦੇ ਹਨ ਅਤੇ ਨਾ ਹੀ ਸਫੈਦ ਹੁੰਦੇ ਹਨ। ਉਹ ਲੋਕ ਬੁਢਾਪੇ ਵਿੱਚ ਵੀ ਜਵਾਨ ਨਜ਼ਰ ਆਉਂਦੇ ਹਨ। ਗੁਰਦੇ ਇੰਨੇ ਗੁਣਾਂ ਨੂੰ ਦੇਖਦੇ ਹੋਏ ਸਾਨੂੰ ਗੁੜ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਗੁੜ ਸਰੀਰ ਦੀ ਹਜ਼ਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਜੇਕਰ ਹਜ਼ਮ ਕਰਨ ਦੀ ਸਮਰੱਥਾ ਸਰੀਰ ਵਿੱਚ ਵੱਧ ਹੋਵੇਗੀ ਤਾਂ ਖੁਰਾਕ ਵੱਧ ਤੋਂ ਵੱਧ ਹਜ਼ਮ ਕੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ।

Related Articles

Back to top button