Agriculture

ਇਸ ਤਰਾਂ ਵੱਜਦੀ ਹੈ ਠੱਗੀ,ਟਰਾਲੀ ਖਰੀਦਣ ਵੇਲੇ ਰੱਖੋ ਧਿਆਨ

ਟ੍ਰੈਕਟਰ ਅਤੇ ਟਰਾਲੀ ਖੇਤੀ ਲਈ ਬਹੁਤ ਜਰੂਰੀ ਹੈ ਅਤੇ ਹਰ ਕਿਸਾਨ ਇਨ੍ਹਾਂ ਨੂੰ ਲੈਣ ਲਈ ਕਈ ਸਾਲਾਂ ਤੱਕ ਪੈਸੇ ਇਕੱਠਾ ਕਰਦਾ ਹੈ ਜਾਂ ਫਿਰ ਬਹੁਤੇ ਕਿਸਾਨ ਕਰਜ਼ਾ ਚੱਕ ਕੇ ਟ੍ਰੈਕਟਰ ਟਰਾਲੀ ਖਰੀਦਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਟਰਾਲੀ ਖਰੀਦਣ ਵੇਲੇ ਕਿਸਾਨ ਵੀਰਾਂ ਨਾਲ ਇਸ ਤਰੀਕੇ ਠੱਗੀ ਵੱਜਦੀ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਤੁਹਾਨੂੰ ਅੱਜ ਅਸੀਂ ਇੱਕ ਅਜਿਹੇ ਕਿਸਾਨ ਬਾਰੇ ਦਸਾਂਗੇ ਜਿਸ ਨਾਲ ਟਰਾਲੀ ਖਰੀਦਣ ਵੇਲੇ 8 ਲੱਖ ਦੀ ਠੱਗੀ ਵੱਜੀ।ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਟਰਾਲੀ ਖਰੀਦਣ ਸਮੇਂ ਕਿਨ੍ਹਾ ਗੱਲਾਂ ਦਾ ਧਿਆਨ ਰੱਖ ਕੇ ਠੱਗੀ ਤੋਂ ਬਚ ਸਕਦੇ ਹੋ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਇਹ ਟਰਾਲੀ ਪਲਾਹੇ ਤੋਂ PAW ਵਾਲਿਆਂ ਤੋਂ ਬਣਵਾਈ ਹੈ। ਇਸ ਕਿਸਾਨ ਨੇ ਇੱਕ 16 ਫੁੱਟੀ ਅਤੇ ਇੱਕ 18.5 ਫੁੱਟੀ ਟਰਾਲੀ ਬਣਵਾਈ ਸੀ। ਇੱਕ ਟਰਾਲੀ ਤੇ ਇਸ ਕਿਸਾਨ ਨੇ 4 ਲੱਖ ਰੁਪਏ ਲਗਾਏ ਹਨ। ਇਸ ਕਿਸਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਟਰਾਲੀ ਬਣਵਾਉਣ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਟਾਪ ਦੀ ਟਰਾਲੀ ਚਾਹੀਦੀ ਹੈ ਪੈਸੇ ਜਿੰਨੇ ਮਰਜੀ ਲੱਗ ਜਾਣ।Tractor Trolley - YouTubeਯਾਨੀ ਕਿ ਇਸ ਕਿਸਾਨ ਨੇ ਮੂੰਹ ਮੰਗੇ ਪੈਸੇ ਦਿੱਤੇ ਹਨ ਤਾ ਕਿ ਇੱਕ ਵੱਖਰੀ ਅਤੇ ਟਾਪ ਦੀ ਟਰਾਲੀ ਬਣਵਾਈ ਜਾ ਸਕੇ। ਪਰ ਇੰਨਾ ਪੈਸੇ ਲਗਾਉਣ ਤੋਂ ਬਾਅਦ ਵੀ ਇਸ ਕਿਸਾਨ ਨੂੰ ਉਨ੍ਹਾਂ ਨੇ ਦੇਸੀ ਲੋਹੇ ਦੀ ਟਰਾਲੀ ਤਿਆਰ ਕਰਕੇ ਦੇ ਦਿਤੀ ਜੋ ਕਿ ਸਿਰਫ ਦੇਖਣ ਵਿੱਚ ਹੀ ਚੰਗੀ ਅਤੇ ਸੋਹਣੀ ਲਗਦੀ ਹੈ ਪਰ ਲੋਹਾ ਬਿਲਕੁਲ ਘਟੀਆ ਕਵਾਲਿਟੀ ਦਾ ਵਰਤਿਆ ਗਿਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਟਰਾਲੀ ਦੀ ਇੱਕ ਸਾਲ ਦੀ ਗਾਰੰਟੀ ਦਿੱਤੀ ਗਈ ਸੀ।ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਰਾਲੀ ਬਣਾਉਣ ਸਮੇਂ ਇੰਨਾ ਮਾੜਾ ਲੋਹਾ ਵਰਤਿਆ ਕਿ ਸਿਰਫ 7 ਮਹੀਨਿਆਂ ਵਿੱਚ ਹੀ ਜੰਗਲ ਕਾਰਨ ਇਸਦਾ ਸਾਰਾ ਰੰਗ ਉੱਤਰ ਗਿਆ। ਹੇਠਲੇ ਪਾਸੋਂ ਟਰਾਲੀ ਬਿਲਕੁਲ ਗੱਲ ਚੁੱਕੀ ਹੈ ਅਤੇ ਹੱਥ ਲਗਾਉਣ ਨਾਲ ਵੀ ਲੋਹਾ ਝੜ ਰਿਹਾ ਹੈ। ਇਸ ਲਈ ਕਿਸਾਨ ਟਰਾਲੀ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣ ਤਾਂ ਜੋ ਬਾਦ ਵਿੱਚ ਪਛਤਾਉਣਾ ਨਾ ਪਵੇ। ਇਸ ਟਰਾਲੀ ਦੀ ਹਾਲਤ ਹੇਠਾਂ ਦਿਤੀ ਗਈ ਵੀਡੀਓ ਵਿੱਚ ਦੇਖੋ….

Related Articles

Back to top button