Punjab

ਇਸ ਜਗਾਹ ਤੇ ਹੋਈ ਸੀ ‘ਬੰਬੂਕਾਟ’ ਫਿਲਮ ਦੀ ਸ਼ੂਟਿੰਗ | Old House Panjab | Surkhab TV

ਜਿਵੇਂ ਜਿਵੇਂ ਟੈਕਨਾਲੋਜੀ ਦਾ ਜਮਾਨਾ ਆ ਰਿਹਾ ਹੈ। ਉਵੇਂ ਉਵੇਂ ਲੋਕ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਅਗਰ ਗੱਲ ਕਰੀਏ ਸਰਹੱਦੀ ਇਲਾਕੇ ਫਿਰੋਜ਼ਪੁਰ ਦੇ ਪਿੰਡ ਹਜਾਰਾਂ ਸਿੰਘ ਵਾਲਾ ਦੀ ਤਾਂ ਅੱਜ ਵੀ ਇਥੇ ਇੱਕ ਪਰਿਵਾਰ ਸਭ ਕੁੱਝ ਹੋਣ ਦੇ ਬਾਵਜੂਦ ਵੀ ਕੱਚੇ ਕੋਠਿਆਂ ਵਿੱਚ ਰਹਿ ਕੇ ਆਪਣਾ ਵਿਰਸਾ ਸਾਭੀ ਬੈਠਾ ਹੈ। ਜਾਣਕਾਰੀ ਦਿੰਦਿਆਂ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਇਥੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਹਨ। ਅਤੇ ਇਹ ਉਨ੍ਹਾਂ ਦੀ ਚੌਥੀ ਪੀੜ੍ਹੀ ਹੈ ਅਤੇ ਅੱਜ ਵੀ ਉਹ ਕੱਚੇ ਕੋਠਿਆਂ ਵਿੱਚ ਰਹਿ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਨ੍ਹਾਂ ਕੱਚੇ ਮਕਾਨਾਂ ਨੂੰ ਮਿੱਟੀ ਨਾਲ ਲਿੱਪ ਕੇ ਸੋਹਣੀਆਂ ਸੋਹਣੀਆਂ ਫੁੱਲ ਬੂਟੀਆਂ ਪਾਈਆਂ ਗਈਆਂ ਹਨ। ਛੱਤ ਤੇ ਜਾਣ ਲਈ ਕੋਈ ਲੋਹੇ ਯਾ ਸੀਮੈਂਟ ਦੀ ਪੋੜੀ ਨਹੀਂ ਬਲਕਿ ਮਿੱਟੀ Bambukat Movie Review, Trailer and Story - BookMyShowਦੀ ਪੋੜੀ ਚੜਾਈ ਗਈ ਹੈ। ਇਥੇ ਹੀ ਬੱਸ ਨਹੀਂ ਬਲਕਿ ਘਰ ਨੂੰ ਚਾਰ ਚੰਨ ਲਾਉਣ ਲਈ ਪੁਰਾਣੀ ਲਾਲਟੈਨ,ਘੜੇ, ਘਰ ਤੇ ਕਾਨਿਆਂ ਦੀ ਛੱਤ ਪਾਈ ਗਈ ਹੈ। ਅਤੇ ਜਦੋਂ ਪਰਿਵਾਰ ਨੂੰ ਪੱਕੇ ਮਕਾਨਾਂ ਵਿੱਚ ਰਹਿਣ ਲਈ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਵਡੇਰੇ ਇਸੇ ਤਰ੍ਹਾਂ ਕੱਚੇ ਕੋਠਿਆਂ ਵਿੱਚ ਰਹਿੰਦੇ ਸਨ ਅਤੇ ਇਹ ਉਨ੍ਹਾਂ ਦਾ ਵਿਰਸਾ ਹੈ। ਅਤੇ ਉਹ ਆਪਣੇ ਇਸ ਵਿਰਸੇ ਨੂੰ ਗਵਾਉਣਾ ਨਹੀਂ ਚਾਹੁੰਦੇ ਅਤੇ ਉਨ੍ਹਾਂ ਨੂੰ ਇਨ੍ਹਾਂ ਕੱਚੇ ਕੋਠਿਆਂ ਵਿੱਚ ਬਹੁਤ ਸਕੂਨ ਮਿਲਦਾ ਹੈ। ਅਤੇ ਜਦ ਵੀ ਉਹ ਇਨ੍ਹਾਂ ਕੋਠਿਆਂ ਨੂੰ ਮਿੱਟੀ ਨਾਲ ਲਿੱਪ ਕੇ ਫੁੱਲ ਬੂਟੀਆਂ ਪਾਉਂਦੇ ਹਨ। ਤਾਂ ਉਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਅੱਜ ਵੀ ਉਹ ਪੁਰਾਣੇ ਸਮੇਂ ਵਿੱਚ ਰਹਿ ਰਹੇ ਹਨ। ਇਸ ਲਈ ਉਹ ਪੱਕੇ ਮਕਾਨ ਬਣਾਕੇ ਆਪਣਾ ਪੰਜਾਬੀ ਵਿਰਸਾ ਭੁੱਲਣਾ ਨਹੀਂ ਚਾਹੁੰਦੇ ਉਨ੍ਹਾਂ ਕਿਹਾ ਅੱਜ ਕੱਲ ਲੋਕ ਬੇਸੱਕ ਉੱਚੀਆਂ ਉੱਚੀਆਂ ਕੋਠੀਆਂ ਵਿੱਚ ਰਹਿ ਰਹੇ ਹਨ ਪਰ ਉਹ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਲਈ ਉਹ ਅੱਜ ਵੀ ਇਨ੍ਹਾਂ ਕੱਚੇ ਕੋਠਿਆਂ ਵਿੱਚ ਰਹਿ ਕੇ ਸਾਰਾ ਪਰਿਵਾਰ ਪਹਿਲਾਂ ਦੀ ਤਰ੍ਹਾਂ ਇਕੱਠਾ ਰਹਿ ਰਿਹਾ ਹੈ। ਦਸ ਦਈਏ ਕਿ ਇਨ੍ਹਾਂ ਕੱਚੇ ਮਕਾਨਾਂ ਵਿੱਚ ਫਿਲਮ ਬੰਬੂਕਾਟ ਤੋਂ ਇਲਾਵਾ ਹੋਰ ਫਿਲਮਾਂ ਦੀ ਸੂਟਿੰਗ ਵੀ ਹੋ ਚੁੱਕੀ ਹੈ ਅਤੇ ਦੂਰੋਂ ਦੂਰੋਂ ਲੋਕ ਇਨ੍ਹਾਂ ਮਕਾਨਾਂ ਨੂੰ ਦੇਖਣ ਲਈ ਆਉਂਦੇ ਹਨ।

Related Articles

Back to top button