ਇਸ ਗੋਰੇ ਨੂੰ Sikhi ਬਾਰੇ ਇੰਨੀ ਜਾਣਕਾਰੀ,ਏਧਰ ਸਾਡੇ ਇਤਿਹਾਸ ਤੇ ਹੀ ਸਵਾਲ ਚੱਕੀ ਜਾਂਦੇ | Surkhab TV

ਵੈਸੇ ਇਹ ਮੰਨਿਆ ਜਾਂਦਾ ਕਿ ਸਿੱਖੀ ਦਾ ਗੋਰਿਆਂ ਤੇ ਕਾਫੀ ਪ੍ਰਭਾਵ ਪਿਆ ਹੈ ਬਹੁਤ ਸਾਰੇ ਗੋਰੇ ਲੋਕ ਸਿੱਖ ਸਜੇ ਹਨ। ਸਿਰਫ ਗੋਰੇ ਹੀ ਨਹੀਂ,ਅਫਿਰਕਨ ਲੋਕ,ਜਾਪਾਨੀ ਲੋਕ ਵੀ ਸਿੱਖ ਸਜਕੇ ਗੁਰੂ ਵਾਲੇ ਬਣੇ ਹਨ। ਕਈ ਐਸੇ ਵੀ ਹਨ ਜੋ ਸਿੱਖ ਨਹੀਂ ਸਜੇ ਪਰ ਸਿੱਖੀ ਬਾਰੇ ਕਾਫੀ ਜਾਣਕਾਰੀ ਰੱਖਦੇ ਹਨ ਤੇ ਅਜਿਹੀ ਹੀ ਵੀਡੀਓ ਵਾਇਰਲ ਹੋਈ ਹੈ ਇਸ ਗੋਰੇ ਦੀ ਜੋ ਕੁਝ ਪੰਜਾਬੀ ਨੌਜਵਾਨਾਂ ਵਲੋਂ TikTok ਤੇ ਪਾਈ ਗਈ ਵੀਡੀਓ ਹੈ। ਵੀਡੀਓ ਵਿਚ ਗੋਰਾ ਬੜੇ ਸਹਿਜ ਅੰਦਾਜ਼ ਵਿਚ ਗੁਰੂ ਸਾਹਿਬਾਨ ਬਾਰੇ ਤੇ ਸਿੱਖੀ ਬਾਰੇ ਜਾਣਕਾਰੀ ਦੇ ਰਿਹਾ।ਜਿਥੇ ਹੋਰ ਲੋਕ ਸਿੱਖੀ ਪ੍ਰਤੀ ਹਾਂਪੱਖੀ ਜਾਣਕਾਰੀ ਰੱਖਦੇ ਹਨ ਓਥੇ ਕੁਝ ਸਾਡੇ ਵੀ ਐਸੇ ਨੇ ਜਿਹੜੇ ਆਪਦੇ ਇਤਿਹਾਸ ਤੇ ਹੀ ਸਵਾਲ ਖੜੇ ਕਰਨ ਨੂੰ ਜੰਮੇ ਨੇ। ਜਿਨਾਂ ਦਾ ਇੱਕੋ ਕੰਮ ਹੈ ਕਿ ਚਾਰ ਕਿਤਾਬਾਂ ਪੜ੍ਹਕੇ ਪ੍ਰੋਫੈਸਰ ਬਣ ਜਾਣਾ ਤੇ ਫਿਰ ਜੋ ਇਤਿਹਾਸ ਲਭਦਾ,ਓਸੇ ਨੂੰ ਰੱਦ ਕਰੀ ਜਾਣਾ। ਕਹਿਣ ਨੂੰ ਸਿੱਖੀ ਦੇ ਪ੍ਰਚਾਰਕ ਨੇ ਪਰ ਕਹਾਉਂਦੇ ਕਿ ਅਸੀਂ Upgrade ਹੋਏ ਆ ਤੇ ਇਸੇ ਚੱਕਰ ਵਿਚ ਗੁਰੂ ਸਾਹਿਬਾਨ ਤੇ ਹੀ ਕਿੰਤੂ ਕਰਨ ਨੂੰ ਆਪਣੀ ਅਪਗ੍ਰੇਡੀ ਸਮਝ ਰਹੇ। ਵਾਹਿਗੁਰੂ ਅਜਿਹੇ ਸਿੱਖੀ ਘਰ ਜੰਮਿਆ ਨੂੰ ਸੁੱਮਤ ਬਕਸ਼ੇ।