Punjab

ਇਸ ਗਾਇਕ ਨੇ ਜੋ ਗੱਲਾਂ ਕਰ ਦਿੱਤੀਆਂ ਉਹ ਸੁਣ ਕੇ ਤਾਂ ਵੱਡੇ ਵੱਡੇ ਹਿੱਲ ਜਾਣਗੇ | Galav Waraich

ਹਰਭਜਨ ਮਾਨ,ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸਮੇਤ ਹੋਰ ਗਾਇਕ ਨਾਭਾ ਵਿਖੇ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ। ਉਧਰ ਮਾਨਸਾ ਵਿਖੇ ਲੱਗੇ ਇਕ ਧਰਨੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ,ਆਰ ਨੇਤ ,ਕੋਰਵਾਲਾ ਮਾਨ,ਮੱਟ ਸ਼ੇਰੋਵਾਲਾ ਅਤੇ ‌ਕਈ ਹੋਰ ਕਿਸਾਨਾਂ ਦੇ ਹੱਕ ਵਿੱਚ ਉਤਰੇ ਹੋਏ ਹਨ। ਕਲਾਕਾਰ ਰੁਪਿੰਦਰ ਰੂਪੀ ਵੀ ਬਰਨਾਲਾ ਵਿਖੇ ਧਰਨੇ ਨੂੰ ਸੰਬੋਧਨ ਕਰ ਰਹੇ ਹਨ।
ਕਿਸਾਨਾਂ ਦੇ ਹੱਕ ਵਿਚ ਤੇ ਖੇਤੀ ਬਿੱਲਾਂ ਦੇ ਵਿਰੋੋਧ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸਡ਼ਕਾਂ ਦੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਟਰੈਕਟਰ ’ਤੇ ਸਵਾਰ ਹੋ ਕੇ ਰੋਸ ਰੈਲੀ ਕੱਢ ਰਹੇ ਹਨ। ਉਨ੍ਹਾਂ ਇਹ ਰੋਸ ਰੈਲੀ ਪਿੰਡ ਬਾਦਲ ਤੋਂ ਕੱਢੀ। ਵੱਡੀ ਗਿਣਤੀ ਵਿਚ ਸਮਰਥਕ ਟਰੈਕਟਰਾਂ ’ਤੇ ਸਵਾਰ ਹੋ ਕੇ ਵੱਡੇ ਕਾਫਲੇ ਦੇ ਰੂਪ ਵਿਚ ਉਨ੍ਹਾਂ ਨਾਲ ਹਨ।

Related Articles

Back to top button