Sikh News

ਇਸ ਕੁੜੀ ਨੇ ਦਿੱਤਾ ਐਸਾ ਜਵਾਬ ਕਿ ਕਈਆਂ ਨੂੰ ਹੋਵੇਗੀ ‘ਢਿੱਡ ਪੀੜ’ | Jind Queen | Surkhab TV

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਵਲੋਂ ਦਸਮ ਪਾਤਸ਼ਾਹ ਵਲੋਂ ਲਿਖੀ ‘ਰਾਮਵਤਾਰ’ ਬਾਰੇ ਇਹ ਬਿਆਨ ਦਿੱਤਾ ਗਿਆ ਕਿ ਉਹ ਬਾਣੀ ਦਸਮ ਪਾਤਸ਼ਾਹ ਨੇ ਦਰਸ਼ਰਥ ਪੁੱਤਰ ਰਾਮ ਲਈ ਲਿਖੀ ਹੈ। ਇਸਤੋਂ ਬਾਅਦ ਤਖਤ ਪਟਨਾ ਸਾਹਿਬ ਦੇ ਸਾਹਿਬ ਤੇ ਵਿਵਾਦਿਤ ਜਥੇਦਾਰ ਰਹੇ ਇਕਬਾਲ ਸਿੰਘ ਵਲੋਂ ਵੀ ਓਸੇ ਦਿਨ ਮੀਡੀਆ ਨੂੰ ਬਿਆਨ ਦਿੰਦੇ ਇਹ ਕਿਹਾ ਗਿਆ ਕਿ ਸਿੱਖ ਲਵ ਕੁਸ਼ ਦੇ ਵੰਸ਼ਜ ਹਨ। ਇਹ ਵਿਵਾਦ ਚੱਲਿਆ ਜੋ ਅਜੇ ਤੱਕ ਰੁਕਿਆ ਨਹੀਂ ਤੇ ਸੋਸ਼ਲ ਮੀਡੀਆ ਤੇ ਇਸ ਬਾਰੇ ਚਰਚਾ ਲਗਾਤਾਰ ਜਾਰੀ ਹੈ। ਇਸ ਬਾਰੇ ਸਿਖਾਂ ਨੂੰ ਹਿੰਦੂਆਂ ਦਾ ਅੰਗ ਤੇ ਲਵ ਕੁਸ਼ ਦੇ ਵੰਸ਼ਜ ਕਹਿਣ ਵਾਲੇ ਲੋਕਾਂ ਨੂੰ TikTok ਤੇ jindqueen ਨਾਮ ਦੇ ਖਾਤੇ ਤੋਂ ਇਸ ਪੰਜਾਬੀ ਕੁੜੀ ਨੇ ਠੋਕਵਾਂ ਜਵਾਬ ਦਿੱਤਾ ਹੈ।Takht Patna Sahib Jathedar Iqbal Singh resigns, takes U-turn hours ...ਅਕਸਰ ਇਹ ਚਰਚਾ ਆਮ ਹੀ ਸਿੱਖ ਵਿਰੋਧੀ ਤਾਕਤਾਂ ਵਲੋਂ ਛੇੜੀ ਜਾਂਦੀ ਹੈ ਕਿ ਸਿੱਖ ਹਿੰਦੂਆਂ ਦਾ ਅੰਗ ਹਨ,ਸਿੱਖ ਹਿੰਦੂਆਂ ਚੋਂ ਨਿਕਲੇ ਹਨ ਤੇ ਖਾਲਸੇ ਦੀ ਸਾਜਨਾ ਹਿੰਦੂਆਂ ਦੀ ਰਾਖੀ ਲਈ ਕੀਤੀ ਗਈ ਸੀ। ਪਰ ਇਹ ਲੋਕ ਇਹ ਭੁੱਲ ਜਾਂਦੇ ਹਨ ਕਿ ਜਦੋਂ ਪਾਤਸ਼ਾਹ ਨੇ ਖਾਂਦੇ ਦੇ ਪਹੁਲ ਦਿੱਤੀ ਸੀ ਤਾਂ ਓਹਨਾ ਨੇ ਸਾਫ ਹੁਕਮ ਕੀਤਾ ਸੀ ਕਿPM Narendra Modi and Jathedar Iqbal Singh's controversial ... ਅੱਜ ਤੋਂ ਸਿੱਖ ਦੀ ਕੋਈ ਜਾਤ ਨਹੀਂ,ਕੋਈ ਗੋਤ ਨਹੀਂ,ਕੋਈ ਪਿਛਲੇ ਸਮੇਂ ਦੀ ਅਹਿਮੀਅਤ ਨਹੀਂ,ਅੱਜ ਤੋਂ ਤੁਸੀਂ ਖਾਲਸ ਹੋ,ਖਾਲਸੇ ਹੋ। ਉੱਪਰੋਂ ਸਾਡੇ ਸਿੱਖ ਕਹਾਉਂਦੇ ਲੀਡਰਾਂ ਦੀ ਬੇਅਕਲੀ ਕਹੋ ਕਿ ਅਜਿਹੇ ਬਿਆਨਾਂ ਦਾ ਇਹ ਲੀਡਰ ਮੂੰਹ ਤੋੜ ਜਵਾਬ ਨਹੀਂ ਦੇ ਸਕੇ ਤੇ ਜਥੇਦਾਰੀਆਂ ਤੇ ਬੈਠੇ ਲੋਕ ਵੀ ਅਜਿਹੇ ਬਿਆਨਾਂ ਦੀ ਪ੍ਰੋੜਤਾ ਕਰਦੇ ਹਨ।

Related Articles

Back to top button