Sikh News

ਇਸ ਅਸਥਾਨ ਤੇ ਹੋਇਆ ਸੀ Guru Hargobind Sahib ਦਾ ਆਨੰਦ ਕਾਰਜ

ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੂਰਵਜਾਂ ਦੀ ਤਰ੍ਹਾਂ ਵਿਆਹੁਤਾ ਜੀਵਨ ਬਤੀਤ ਕੀਤਾ । ਇਹਨਾਂ ਦੇ ਛੇ ਬੱਚੇ ਸਨ-ਪੰਜ ਸੁਪੁੱਤਰ ਅਤੇ ਇਕ ਸੁਪੁੱਤਰੀ । ਗੁਰਦਿੱਤਾ , ਅਣੀ ਰਾਇ , ਅਤੇ ਸੁਪੁੱਤਰੀ ਬੀਬੀ ਵੀਰੋ ( ਮਾਤਾ ) ਦਮੋਦਰੀ ਦੀ ਕੁੱਖੋਂ ਪੈਦਾ ਹੋਏ : ਸੂਰਜ ਮਲ ਅਤੇ ਅਟਲ ਰਾਇ ( ਮਾਤਾ ) ਮਰਵਾਹੀ ਦੀ ਕੁੱਖੋਂ ਪੈਦਾ ਹੋਏ ਅਤੇ ਤੇਗ਼ ਬਹਾਦਰ ( ਮਾਤਾ ) ਨਾਨਕੀ ਦੀ ਕੁੱਖੋਂ ਪੈਦਾ ਹੋਏ । ਇਹਨਾਂ ( ਗੁਰੂ ਜੀ ) ਦੇ ਦੋ ਸੁਪੁੱਤਰ ਬਾਬਾ ਗੁਰਦਿੱਤਾ ਅਤੇ ਅਟਲ ਰਾਇ , ਇਹਨਾਂ ਦੇ ਜੀਵਨ ਕਾਲ ਵਿਚ ਹੀ ਅਕਾਲ ਚਲਾਣਾ ਕਰ ਗਏ ।ਗੁਰੂ ਨਾਨਕ ਦੇਵ ਤੋਂ ਪਿੱਛੋਂ ਅਧਿਆਤਮਿਕ ਪੀੜ੍ਹੀ ਵਿਚੋਂ ਛੇਵੇਂ ਗੁਰੂ ਨੇ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਅੰਮ੍ਰਿਤਸਰ ਦੇ ਨੇੜੇ ਵਡਾਲੀ ਵਿਖੇ ਜਿਸਨੂੰ ਹੁਣ ਵਡਾਲੀ ਗੁਰੂ ਕਹਿੰਦੇ ਹਨ ਹਾੜ੍ਹ ਵਦੀ 7 , 1652 ਬਿਕਰਮੀ/19 ਜੂਨ 1595 ਈ. ਨੂੰ ਜਨਮ ਲਿਆ ਸੀ । ਇਹ ਜਦੋਂ ਅਜੇ ਬੱਚੇ ਹੀ ਸਨ ਤਾਂ ਇਹਨਾਂ ਦੇ ਈਰਖਾਲੂ ਤਾਏ ਦੁਆਰਾ ਜ਼ਹਿਰ ਦਿੱਤੇ ਜਾਣ ਅਤੇ ਰਸਤੇ ਵਿਚ ਸੁੱਟੇ ਗਏ ਇਕ ਜ਼ਹਿਰੀਲੇ ਸੱਪ ਦੁਆਰਾ ਕੱਟੇ ਜਾਣ ਤੋਂ ਬਚ ਗਏ ਸਨ । ਚੇਚਕ ਦੇ ਘਾਤਕ ਹਮਲੇ ਤੋਂ ਵੀ ਇਹ ਬਚ ਗਏ ਅਤੇ ਵੱਡੇ ਹੋ ਕੇ ਇਕ ਲੰਮੇ ਅਤੇ ਸੁਨੱਖੇ ਨੌਜਵਾਨ ਨਿਕਲੇ । ਇਹਨਾਂ ਨੇ ਉਸ ਸਮੇਂ ਦੇ ਦੋ ਸਤਿਕਾਰਯੋਗ ਸਿੱਖਾਂ-ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਤੋਂ ਆਪਣੀ ਮੁਢਲੀ ਵਿੱਦਿਆ ਪ੍ਰਾਪਤ ਕੀਤੀ । Image result for guru hargobind jiਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਬਾਣੀ ਪੜ੍ਹਾਈ ਅਤੇ ਬਾਬਾ ਬੁੱਢਾ ਜੀ ਨੇ ਇਹਨਾਂ ਨੂੰ ਤਲਵਾਰ ਅਤੇ ਤੀਰ ਚਲਾਉਣ ਦੇ ਸੂਰਮਗਤੀ ਵਾਲੇ ਗੁਣ ਸਿਖਾਏ । ਇਹਨਾਂ ਦੀ ਉਮਰ ਕੇਵਲ 11 ਸਾਲ ਦੀ ਸੀ ਜਦੋਂ ਇਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਲਾਹੌਰ ਵਿਚ ਸ਼ਹੀਦ ਕਰ ਦਿੱਤੇ ਗਏ ਸਨ । ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਜੇਠ ਵਦੀ 25 , 1663 ਬਿਕਰਮੀ/25 ਮਈ 1606 ਈ. ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਹਨਾਂ ਨੂੰ ਹਿਦਾਇਤ ਭੇਜੀ ਕਿ ਸਾਯੁਧ ਹੋਇ ਤਖਤ ਪਰ ਰਾਜਹੁ । ਜਥਾ ਸ਼ਕਤਿ ਸੈਨਾ ਸੰਗ ਸਾਜਹੁ । ਗੱਦੀ ਉੱਤੇ ਬੈਠਣ ਦੀ ਰਸਮ ਵੇਲੇ ਜੋ 26 ਹਾੜ੍ਹ 1663 ਬਿਕਰਮੀ / 24 ਜੂਨ 1606 ਈ. ਨੂੰ ਹੋਈ ਸੀ , ਗੁਰੂ ਹਰਿਗੋਬਿੰਦ ਜੀ ਨੇ ਆਪਣੇ ਲਈ ਸੂਰਬੀਰਾਂ ਦਾ ਪਹਿਰਾਵਾ ਚੁਣਿਆ । ਇਹ ਹਰਿਮੰਦਰ ਦੇ ਸਾਮ੍ਹਣੇ ਬਣਾਏ ਥੜ੍ਹੇ ਉੱਤੇ ਦੋ ਤਲਵਾਰਾਂ ਪਹਿਨ ਕੇ ਬੈਠੇ ਜਿਨ੍ਹਾਂ ਵਿਚੋਂ ਇਕ ਪੀਰੀ ਅਤੇ ਦੂਸਰੀ ਮੀਰੀ ਦੀ ਪ੍ਰਤੀਕ ਸੀ । ਹਾੜ੍ਹ ਵਦੀ 2 , 1663 ਬਿਕਰਮੀ / 12 ਜੂਨ 1606 ਈ. ਨੂੰ ਸੰਗਤ ਨੂੰ ਹੁਕਮਨਾਮੇ ਭੇਜੇ ਗਏ ਕਿ ਸੰਗਤ ਹਥਿਆਰਾਂ ਅਤੇ ਘੋੜਿਆਂ ਦੀ ਭੇਟਾ ਲੈ ਕੇ ਗੁਰੂ ਦੇ ਕੋਲ ਆਵੇ । ਗੁਰੂ ਹਰਿਗੋਬਿੰਦ ਜੀ ਨੇ 52 ਹਥਿਆਰਬੰਦ ਸਿੱਖਾਂ ਦਾ ਇਕ ਦਸਤਾ ਰੱਖਿਆ । ਹੋਰ ਵੀ ਬਹੁਤ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਆਏ ਅਤੇ ਉਹਨਾਂ ਵਿਚੋਂ ਬਹੁਤਿਆਂ ਨੂੰ ਘੋੜੇ ਅਤੇ ਹਥਿਆਰ ਦਿੱਤੇ ਗਏ । ਬਹਾਦਰੀ ਵਾਲੀਆਂ ਖੇਡਾਂ ਪ੍ਰਚਲਿਤ ਹੋ ਗਈਆਂ ਅਤੇ ਅਬਦੁੱਲਾ ਅਤੇ ਨੱਥਾ ਵਰਗੇ ਢਾਡੀਆਂ ਨੂੰ ਜੋਧਿਆਂ ਦੀਆਂ ਵਾਰਾਂ ਗਾਉਣ ਲਈ ਰੱਖਿਆ ਗਿਆ ।Image result for guru hargobind ji ਗੁਰੂ ਹਰਿਗੋਬਿੰਦ ਜੀ ਨੇ ਸਿਪਾਹੀ ਜੀਵਨ ਨਾਲ ਪਿਆਰ ਭਾਵ ਵਾਲਾ ਸੁਭਾਅ ਜੋੜ ਦਿੱਤਾ ਅਤੇ ਆਪਣੇ ਪੂਰਵਜਾਂ ਦੀ ਤਰ੍ਹਾਂ ਅਧਿਆਤਮਿਕ ਕੰਮ ਕਰਦੇ ਰਹੇ । ‘ ਮਹਿਮਾ ਪ੍ਰਕਾਸ਼` ਅਨੁਸਾਰ “ ਪਹਰ ਰਾਤਿ ਪਿਛਲੀ ਜਬ ਰਹੇ । ਸ੍ਰੀ ਸਤਿਗੁਰ ਜਾਗ੍ਰਤ ਪਦ ਗਹੇ । ਤਿਸੀ ਸਮੇ ਹੋਵੈ ਇਸਨਾਨ । ਹੋਇ ਸਮਾਧ ਨਿਜ ਪਦ ਨਿਰਬਾਨ । ਪੁਨਿ ਘੜੀ ਚਾਰ ਰਾਤ ਜਬ ਰਹੇ । ਪ੍ਰਭ ਬਸਤ੍ਰ ਪਹਿਰ ਸੰਘਾਸਨ ਬਹੇ । ਪਾਠ ਗ੍ਰਿੰਥ ਦਿਆਲ ਗੁਰ ਕਰੇਂ । ਮੁਖ ਰਸਨਾ ਕਰ ਨਹੀ ਵਾਕ ਉਚਰੈਂ । ਤਵਨ ਸਮੇ ਕੋਊ ਨਿਕਟਿ ਨ ਆਵੈ । ਯਹ ਗੁਪਤ ਜੁਗਤ ਕੋਊ ਲਖਨ ਨ ਪਾਵੈ । ”

Related Articles

Back to top button