News

ਇਸਰਾਇਲ ਵਿਚ ਬਣੀ ਹੈ ਸਿੱਖ ਫੌਜਾਂ ਦੀ ਯਾਦਗਾਰ,Sikhs in Israel

ਅੱਜ ਅਸੀਂ ਉਸ ਲੜਾਈ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿਚ ਸਿੱਖ ਫ਼ੌਜੀਆਂ ਨੇ ਦੁਸ਼ਮਣ ਦੇ ਮੁਕਾਬਲੇ ਵਿਚ ਰਵਾਇਤੀ ਹਥਿਆਰਾਂ ਨਾਲ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਇਹ ਲੜਾਈ ‘ਹਾਇਫ਼ਾ ਯੁੱਧ’ ਦੇ ਨਾਮ ਨਾਲ ਪ੍ਰਸਿੱਧ ਹੈ ਜੋ ਕਿ ਪਹਿਲੇ ਵਿਸ਼ਵ ਯੁੱਧ (1914-1918) ਦਾ ਹਿੱਸਾ ਸੀ। 23 ਸਤੰਬਰ 1918 ਦੀ ਇਸ ਲੜਾਈ ਨੇ ਨਵਾਂ ਦੇਸ਼ ਇਜ਼ਰਾਇਲ ਬਣਨ ਦਾ ਰਸਤਾ ਖੋਲ੍ਹ ਦਿੱਤਾ। ਅੱਜ ਤੱਕ 61ਵੀਂ ਕੈਵਲਰੀ ਬ੍ਰਿਗੇਡ 23 ਸਤੰਬਰ ਨੂੰ ਸਥਾਪਨਾ ਦਿਵਸ ਜਾਂ ਹਾਇਫਾ ਦਿਵਸ ਮਨਾਉਂਦੀ ਹੈ। ਇਜ਼ਰਾਇਲ ਵਿਚ ਵੀ 23 ਸਤੰਬਰ ਨੂੰ ਇਕ ਵਿਸ਼ੇਸ਼ ਸਮਾਗਮ ਕਰਕੇ ਸ਼ਹੀਦ ਹੋਏ ਸਿੱਖ ਅਤੇ ਹੋਰ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਦਿੱਤੀ ਜਾਂਦੀ ਹੈ। ਇਸ ਦਿਨ 6 ਸਤੰਬਰ 1918 ਨੂੰ ਓਟੋਮਾਨ ਤੁਰਕ ਫੌਜਾਂ ਦੇ ਵਿਰੁੱਧ ਲੜੇ ਬਹਾਦਰ ਸਿੱਖ ਫੌਜ਼ੀਆਂ ਦੀ ਯਾਦ ਵਿਚ ਡਾਕ-ਟਿਕਟ ਜਾਰੀ ਕੀਤਾ ਹੈ।Image result for israel sikh 5 ਸ਼ੇਕਲ 55 ਅਗਰੋਤ ਜੋ ਇਜ਼ਰਾਇਲੀ ਕਰੰਸੀ ਹੈ ਉਸਦੀ ਕੀਮਤ ਦੇ ਇਸ ਟਿਕਟ ਤੇ ਕੈਪਟਨ ਸਰਦਾਰ ਅਨੂਪ ਸਿੰਘ ਨੂੰ ਘੋੜੇ ਤੇ ਦਰਸਾਇਆ ਗਿਆ ਹੈ ਜਿਸ ਵਿਚ ਉਹ ਹੱਥ ਵਿਚ ਜਿੱਤ ਦਾ ਝੰਡਾ ਫੜ ਕੇ ਆਪਣੀਆਂ ਜੇਤੂ ਫੌਜਾਂ ਦੀ ਅਗਵਾਈ ਕਰ ਰਹੇ ਹਨ। ਟਿਕਟ ਦੇ ਬੈਕ ਗਰਾਂਉਂਡ ਵਿਚ ਸਿੱਖ ਫੌਜਾਂ ਹਾਇਫ਼ਾ ਸ਼ਹਿਰ ਵਿਚੋਂ ਲੰਘ ਰਹੀਆਂ ਹਨ ਜਿਨ੍ਹਾਂ ਨੂੰ ਸਥਾਨਕ ਲੋਕੀਂ ਖੜ੍ਹ ਕੇ ਦੇਖ ਰਹੇ ਹਨ। ਇਹ ਟਿਕਟ 100 ਸਾਲਾ ਹਾਈਫ਼ਾ-ਯੁੱਧ ਨੂੰ ਸਮਰਪਿਤ ਹੈ।

Related Articles

Back to top button