Sikh News

ਇਮਰਾਨ ਸਰਕਾਰ ਵਲੋਂ ਸਿੱਖਾਂ ਨੂੰ ਇੱਕ ਹੋਰ ਤੋਹਫ਼ਾ | Jathedar Harpreet Singh ਵਲੋਂ ਧੰਨਵਾਦ

ਜਿਵੇਂ ਭਾਰਤ ਪਾਕਿਸਤਾਨ ਬਾਰਡਰ ਤੇ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਕੇ ਪਾਕਿਸਤਾਨ ਸਰਕਾਰ ਨੇ ਦੁਨੀਆਭਰ ਵਿਚ ਵੱਸਦੇ ਸਿੱਖਾਂ ਦੀਆਂ ਦਹਾਕਿਆਂ ਦੀਆਂ ਅਰਦਾਸਾਂ ਨੂੰ ਫਲ ਲਾਇਆ। ਓਵੇਂ ਹੀ ਹੁਣ ਪਾਕਿਸਤਾਨ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਿਆਂ ਲਿਆ ਹੈ ਜਿਸਦਾ ਕਰਕੇ ਸਮੂਹ ਸਿੱਖ ਜਗਤ ਪਾਕਿਸਤਾਨ ਸਰਕਾਰ ਦਾ ਸ਼ੁਕਰਾਨਾ ਕਰ ਰਿਹਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਦੀ ਮਿਆਦ ਦੇ ਬਾਅਦ 200 ਸਾਲ ਪੁਰਾਣੇ ਇੱਕ ਗੁਰਦੁਆਰੇ ਨੂੰ ਸਿੱਖ ਭਾਈਚਾਰੇ ਦੇ ਹਵਾਲੇ ਕਰ ਦਿੱਤਾ ਹੈ। ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।Akal Takht chief to lead first jatha - chandigarh - Hindustan Times
ਘੱਟਗਿਣਤੀ ਮਾਮਲਿਆਂ ਦੇ ਮੁੱਖ ਮੰਤਰੀ ਤੇ ਸੂਬਾਈ ਸੰਸਦ ਮੈਂਬਰ ਅਤੇ ਸਲਾਹਕਾਰ, ਦਿਨੇਸ਼ ਕੁਮਾਰ ਨੇ ਕਿਹਾ,“ਸਿੱਖ ਭਾਈਚਾਰੇ ਲਈ ਧਾਰਮਿਕ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਦੀ ਬਹਾਲੀ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫੈਸਲਾ ਹੈ।”
ਪੰਜਾਬ ਦੀ 1947 ਦੀ ਵੰਡ ਮਗਰੋਂ ਬਣੇ ਪਾਕਿਸਤਾਨ ਵਿਚ ਓਥੇ ਦੀ ਸਰਕਾਰ ਨੇ ਕਈ ਗੁਰਦਵਾਰੇ ਬੰਦ ਕਰ ਦਿੱਤੇ ਸਨ ਜੋ ਅਣਵੰਡੇ ਪੰਜਾਬ ਦਾ ਹਿੱਸਾ ਸਨ। ਇਸ ਮੌਕੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ ਹੈ।

Related Articles

Back to top button