Agriculture

ਆ ਗਈਆਂ ਕਣਕ ਤੇ ਜੌਂ ਦੀਆਂ ਨਵੀਆਂ ਕਿਸਮਾਂ, ਜਾਣੋ ਕੀ ਹੋਵੇਗਾ ਇਨ੍ਹਾਂ ਵਿੱਚ ਖਾਸ

ਕਿਸਾਨ ਹਮੇਸ਼ਾ ਕਣਕ ਦੀਆਂ ਨਵੀਂਆਂ ਕਿਸਮਾਂ ਦੀ ਤਲਾਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ। ਤੁਹਾਨੂੰ ਦੱਸ ਦੇਈਏ ਕਿ ਕਣਕ ਅਤੇ ਜੌਂ ਦੀਆਂ ਨਵੀਂਆਂ ਕਿਸਮਾਂ ਆ ਚੁੱਕੀਆਂ ਹਨ। ਭਾਰਤੀ ਕਣਕ ਅਤੇ ਜੌਂ ਅਨੁਸੰਧਾਨ ਸੰਸਥਾਨ ਕਰਨਾਲ ਨੇ 26 ਅਗਸਤ ਨੂੰ ਸੰਪੂਰਣ ਭਾਰਤੀ ਕਣਕ ਅਤੇ ਜੌਂ ਅਨੁਸੰਧਾਨ ਦੀ ਕਰਮਸ਼ਾਲਾ ਦਾ ਆਨਲਾਇਨ ਪ੍ਰਬੰਧ ਕੀਤਾ ਸੀ। ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਕਣਕ ਅਤੇ ਜੌਂ ਵਿਗਿਆਨੀਆਂ ਨੇ ਹਿੱਸਾ ਲਿਆ।ਇਸ ਪ੍ਰਬੰਧ ਦੇ ਦੌਰਾਨ ਕਮੇਟੀ ਨੇ ਕਣਕ ਅਤੇ ਜੌਂ ਦੀਆਂ 12 ਨਵੀਆਂ ਕਿਸਮਾਂ ਉੱਤੇ ਵਿਚਾਰ ਕੀਤਾ ਅਤੇ ਸਰਬਸੰਮਤੀ ਨਾਲ ਉਨ੍ਹਾਂ ਵਿਚੋਂ 11 ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਕਣਕ ਦੀਆਂ 10 ਅਤੇ ਜੌਂ ਦੀ 1 ਕਿਸਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਭਤੋਂ ਪਹਿਲਾਂ ਕਣਕ ਦੀਆ ਨਵੀਂ ਕਿਸਮਾਂ ਬਾਰੇ ਗੱਲ ਕਰੀਏ ਤਾਂ ਇਨਾ ਵਿੱਚ ਉੱਤਰ-ਪੱਛਮੀ ਮੈਦਾਨੀ ਖੇਤਰ ਲਈ HD 3298, DBW 187 ਅਗੇਤੀ ਬਿਜਾਈ-ਸਿੰਚਿਤ, DBW 303 ਅਗੇਤੀ ਬਿਜਾਈ – ਸਿੰਚਿਤ, WH 1270 ਅਗੇਤੀ ਬਿਜਾਈ – ਸਿੰਚਿਤ,All You Need to Know About Wheatਉੱਤਰ ਪੂਰਵੀ ਮੈਦਾਨੀ ਖੇਤਰ ਲਈ HD 3293 ਸੀਮਿਤ ਸਿੰਚਾਈ- ਸਮੇਂ ਤੇ ਬਿਜਾਈ, ਮੱਧ ਖੇਤਰ ਲਈ, CG 1029 ਸਿੰਚਿਤ – ਪਿਛੇਤੀ ਬਿਜਾਈ, HI 1634 ਸਿੰਚਿਤ – ਪਿਛੇਤੀ ਬਿਜਾਈ ਈ, DDW 48 (D) ਸਿੰਚਿਤ – ਸਮੇਂ ਤੇ ਬਿਜਾਈ, HI 1633 ਸਿੰਚਿਤ – ਪਿਛੇਤੀ ਬਿਜਾਈ, NIDW 1149 (D) ਸੀਮਿਤ ਸਿੰਚਾਈ – ਸਮੇਂ ਤੇ ਬਿਜਾਈ, ਇਹ ਸਾਰੀਆਂ ਕਿਸਮਾਂ ਸ਼ਾਮਿਲ ਹਨ।ਨਾਲ ਹੀ ਜੌਂ ਦੀ ਸਿਰਫ ਇੱਕ ਹੀ ਨਵੀਂ ਕਿਸਮ ਵਿਕਸਿਤ ਕੀਤੀ ਗਈ ਹੈ ਜੋ ਕਿ ਉੱਤਰ ਪੱਛਮੀ ਮੈਦਾਨੀ ਖੇਤਰ ਲਈ ਹੈ। ਜਾਣਕਾਰੀ ਦੇ ਅਨੁਸਾਰ DWRB 182 ਸਿੰਚਿਤ- ਸਮੇਂ ਸਿਰ ਬਿਜਾਈ ਜੌਂ ਦੀ ਨਵੀਂ ਕਿਸਮ ਹੈ।

Related Articles

Back to top button