News

ਆਹ ਨਵੀਂ ਗੱਲ ਸੁਣੀ, Justice Markandey Katju ਨੇ ਦੇਖੋ ਕੀ ਕਹਿ ਦਿੱਤਾ | Ram was Human Being Not GOD !!

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱਚ ਰਘੁਵੰਸ਼ ਵਜੋ ਜਾਣਿਆ ਗਿਆ, ਵਿੱਚ ਪੈਦਾ ਹੋਏ। ਭਾਰਤੀ ਪੁਰਾਤਤਵ ਵਿਭਾਗ ਦੇ ਇੱਕ ਸਰਵੇਖਣ ਅਨੁਸਾਰ 1992 ਵਿੰਚ ਰਾਮ ਜਨਮ ਸਥਾਨ ਵਿੱਚ ਇੱਕ ਪ੍ਰਾਚੀਨ ਮੰਦਿਰ ਦੇ ਰਹਿੰਦ ਖੂਹੰਦ ਪਾਈ ਗਈ ਜਿਸ ਤੋ ਪ੍ਰਾਚੀਨ ਕਾਲ ਵਿੱਚ ਰਾਮ ਦੀ ਪੂਜਾ ਦੇ ਸੰਕੇਤ ਮਿਲਦੇ ਹਨ। ਰਾਮ ਹਿੰਦੂ ਧਰਮ ਦੇ ਕਈ ੳਘੇ ਦੇਵੀ ਦੇਵਤਿਆਂ ਵਿੱਚ ਇੱਕ ਹਨ। ਅਯੋਧਿਆ ਨੂੰ ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਭਾਵ (1988-89) ਵਿੱਚ ਸ੍ਰੀਨਗਰ ਗੜਵਾਲ ਦੇ ਇੱਕ ਜਲਸੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਹੇਮਵਤੀ ਨੰਦਨ ਬਹੁਗੁਣਾਂ ਨੇ ਕਿਹਾ ਕਿ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਮ (ਦਸ਼ਰਥ ਦਾ ਬੇਟਾ) ਕੱਢ ਦੇਈਏ ਤਾਂ ਕੀ ਬਚਦਾ ਹੈ? ਉਸ ਤੋਂ ਬਾਅਦ ਇਸੇ ਹੀ ਗੱਲ ਨੂੰ 16 ਜੂਨ 2000 ਨੂੰ ‘ਪੰਜਾਬ ਕੇਸਰੀ’ ਦੇ ਪੰਨਾ 14 ਉਪਰ ਪੰਜਾਬ ਦੀ ਵਿਧਾਇਕਾ ‘ਲਕਸ਼ਮੀ ਕਾਂਤਾ ਚਾਵਲਾ’ ਦਾ ਬਿਆਨ ਆਇਆ ਕਿ “ਸਿੱਖ ਧਰਮ ਦਾ ਜਨਮ Image result for ram godਵਾਸਤਵ ਮੇ ਹਿੰਦੂ ਧਰਮ ਸੇ ਹੀ ਹੂਆ ਥਾ, ਗੁਰੂ ਗ੍ਰੰਥ ਸਾਹਿਬ ਮੇਂ ਭਗਵਾਨ ਰਾਮ ਕਾ ਨਾਮ ਅਸੰਖ ਬਾਰ ਆਤਾ ਹੈ …. ।” ਤੇ ਫਿਰ ਜਦੋਂ ‘ਰਾਮ ਸੇਤੂ’ ਦਾ ਰੌਲਾ ਪਿਆ ਤਾਂ ਫਿਰਕੂ ਅਤੇ ਸ਼ਰਾਰਤੀ ਅਨਸਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਬਾਣੀ ਵਿੱਚ ਸ੍ਰੀ ਰਾਮ ਚੰਦਰ ਜੀ ਦਾ ਨਾਮ ਲੱਖਾਂ ਵਾਰੀ ਆਇਆ ਹੈ ਅਤੇ ਸਾਨੂੰ ‘ਰਾਮ ਚੰਦਰ’ ਦੀ ਭਗਤੀ ਕਰਨ ਲਈ ਸਮਝਾਇਆ ਹੈ …. ।”
ਆਓ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ‘ਰਾਮ’ ਸ਼ਬਦ ਦਾ ਕੀ ਅਰਥ ਹੈ? ‘ਰਾਮ’ ਦਾ ਅਰਥ ਹੈ – ਪੂਰੀ ਦਿਸਦੀ ਅਣਦਿਸਦੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਪ੍ਰਭੂ, ਪ੍ਰਮਾਤਮਾ ਵਾਹਿਗੁਰੂ। ਭਾਵ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਥੇ ‘ਗੋਬਿੰਦ, ਗੋਪਾਲ, ਨਿਰੰਕਾਰ, ਨਿਰੰਜਨ, ਅੱਲ੍ਹਾ, ਹਰਿ … ‘ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ ਉਥੇ ‘ਰਾਮ’ ਸ਼ਬਦ ਵੀ ਪ੍ਰਭੂ ਦੇ ਲਈ ਵਰਤਿਆ ਗਿਆ ਹੈ। ਜਿਵੇਂ ਅਸੀਂ ਆਮ ਸ਼ਬਦ ਪੜ੍ਹਦੇ ਹਾਂ:
-ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ॥ (ਪੰਨਾ 1352) ਅਰਥ: ਹੇ ਭਾਈ! ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਇਹ (ਸਿਮਰਨ) ਹੀ ਤੇਰੇ ਕੰਮ ਵਿੱਚ (ਆਉਣ ਵਾਲਾ) ਹੈ। -ਰਾਮ ਗੁਸਈਆਂ ਜੀਅ ਕੇ ਜੀਵਨਾ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥ (ਪੰਨਾ 345) ਅਰਥ: ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜ਼ਿੰਦ ਦੇ ਆਸਰੇ! ਮੈਨੂੰ ਨਾ ਵਿਸਾਰੀਂ, ਮੈਂ ਤੇਰਾ ਦਾਸ ਹਾਂ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਸਾਨੂੰ ਸਮਝਾਉਂਦੇ ਹਨ: -ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥ (ਪੰਨਾ 1186)

Related Articles

Back to top button