ਆਪਸ ਵਿਚ ਭਿੜੇ ਕਾਂਗਰਸੀ | ਸਿੱਖ ਨੌਜਵਾਨ ਦੀ ਕਾਂਗਰਸੀ ਲੀਡਰ Bharat Bhushan Ashu ਨੇ ਲਾਹੀ ਦਸਤਾਰ

ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਟੀ ਦਫ਼ਤਰ ਵਿੱਚ ਪਿੰਡ ਬੱਦੋਵਾਲ ਤੋਂ ਪਹੁੰਚੇ ਇੱਕ ਵਰਕਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਵਾਦ ਹੋ ਗਿਆ।ਜਾਣਕਾਰੀ ਅਨੁਸਾਰ ਕਾਂਗਰਸ ਦੇ ਹੀ ਦੋ ਧੜਿਆਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਹ ਮਾਮਲਾ ਉਸ ਸਮੇਂ ਗਰਮਾ ਗਿਆ ,ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਸਿੱਖ ਨੌਜਵਾਨ ਅਤੇ ਕਾਂਗਰਸੀ ਵਰਕਰ ਦੇ ਹੀ ਥੱਪੜ ਜੜ ਦਿੱਤਾ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਨੇ ਸੜਕ ‘ਤੇ ਹੀ ਜਾਮ ਲਗਾ ਦਿੱਤਾ ਤੇ ਕਾਂਗਰਸ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਦੌਰਾਨ ਇੱਕ ਧੜੇ ਦੇ ਨੌਜਵਾਨ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਇਸ ਨੌਜਵਾਨ ਦਾ ਇਲਜ਼ਾਮ ਹੈ ਕਿ ਕੁੱਟਮਾਰ ਦੌਰਾਨ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ। ਦਰਅਸਲ ‘ਚ ਪਿੰਡ ਬੱਦੋਵਾਲ ਦੇ ਦੋ ਕਾਂਗਰਸੀ ਧੜਿਆਂ ਵਿਚਾਲੇ ਪਿਛਲੇ ਦਿਨੀਂ ਆਪਣੀ ਤਕਰਾਰ ਹੋਈ ਸੀ। ਜਿਸ ਦੇ ਲਈ ਅੱਜ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸਮਝੌਤੇ ਨੂੰ ਲੈ ਕੇਮੁੱਲਾਂਪੁਰ ਦਾਖਾ ਬੁਲਾਇਆ ਗਿਆ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬਹਿਸ ਹੋ ਗਈ ਅਤੇ ਬਹਿਸ ਦੇ ਦੌਰਾਨ ਹੀ ਨੌਜਵਾਨ ਦੇ ਥੱਪੜ ਮਾਰਿਆ ਹੈ।