Punjab

ਆਖਿਰ ਕਿਉਂ?ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਲਈ ਕੈਪਟਨ ਤੋਂ ਮੰਗੇ ਸਮਾਰਟਫੋਨ

ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਨਤੀ ਕੀਤੀ ਹੈ ਕਿ ਦੋ ਸਮਾਰਟਫੋਨ ਬਾਦਲ ਪਰਿਵਾਰ ਨੂੰ ਵੀ ਦਿੱਤੇ ਜਾਣ।

ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕੈਪਟਨ ਨੂੰ ਬੇਨਤੀ ਕੀਤੀ ‘ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇਕ-ਇਕ ਸਮਾਰਟਫੋਨ ਦਿੱਤਾ ਜਾਵੇ। ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਹਨ। ਉਨ੍ਹਾਂ ਨੂੰ ਹੁਣ ਗੱਲ ਕਰਨ ਦਿਓ। ਅਸੀਂ ਉਨ੍ਹਾਂ ਲਈ ਰੀਚਾਰਜ ਵੀ ਕਰਾ ਕੇ ਦੇਵਾਂਗੇ।Captain Smart scheme Amrinder Raja waring asks for Sukhbir badal and Harsimrat badalਓਧਰ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਟਵੀਟ ਕਰਦਿਆ ਰਾਜਾ ਵੜਿੰਗ ‘ਤੇ ਪਲਟਵਾਰ ਕੀਤਾ ਹੈ। ਡਿੰਪੀ ਢਿੱਲੋਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਇਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ ਨੂੰ ਵੀ ਦਿਉ ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁਝ ਹੈ।

Related Articles

Back to top button