ਆਖਰ ਹੱਲ ਹੋਇਆ ਰਾਗੀ ਸਿੰਘਾਂ ਅਤੇ ਹੈਡ ਗ੍ਰੰਥੀ ਵਿਵਾਦ | SGPC ਪ੍ਰਧਾਨ ਨੇ ਵਿਚ ਪੈ ਕਰਾਈ ਸੁਲਾਹ | Surkhab TV

ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵਿੱਚ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਿੱਚ ਕਾਫ਼ੀ ਵਾਦ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਇਹ ਵਾਦ ਵਿਵਾਦ ਕਾਫੀ ਸੁਰਖੀਆਂ ਵਿੱਚ ਵੀ ਸੀ ਇਸ ਸਬੰਧੀ ਹਜ਼ੂਰੀ ਰਾਗੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਹਜੂਰੀ ਰਾਗੀਆਂ ਦੀ ਕੋਈ ਵੀ ਸੁਣਵਾਈ ਨਾ ਕੀਤੀ ਗਈ ਜਿਸ ਤੋਂ ਬਾਅਦ ਹਜ਼ੂਰੀ ਰਾਗੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸੰਗਤ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖਿਆ ਗਿਆ ਕਾਫੀ ਲੰਬਾ ਸੰਘਰਸ਼ ਕਰਨ ਤੋਂ ਬਾਅਦ ਹੁਣ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਹੁਣਾਂ ਨੂੰ ਇਕੱਠੇ ਬਿਠਾ ਕੇ ਉਨ੍ਹਾਂ ਦੇ ਮਨ ਮੁਟਾਵ ਦੂਰ ਕਰਵਾਏ ਗਏ ਹਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਹਜੂਰੀ ਰਾਗੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਿੱਚ ਵਾਦ ਵਿਵਾਦ ਚੱਲਦਾ ਆ ਰਿਹਾ ਸੀ ਜਿਸ ਨੂੰ ਅੱਜ ਬਿਠਾ ਕੇ ਸੁਲ੍ਹਾ ਸਫਾਈ ਕਰਵਾ ਦਿੱਤੀ ਹੈ ਇਸ ਮੌਕੇ ਸ਼੍ਰੋਮਣੀ ਰਾਗੀ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਹਜੂਰੀ ਰਾਗੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਉਨ੍ਹਾਂ ਨੂੰ ਬੁਲਾ ਕੇ ਦੋਵਾਂ ਚ ਗਲਵੱਕੜੀ ਪੁਆ ਕੇ ਬੀਤੇ ਸਮੇਂ ਹੋਈਆਂ ਗਲਤੀਆਂ ਨੂੰ ਭੁੱਲ ਕੇ ਸਾਰੇ ਮਨਮੁਟਾਵ ਖ਼ਤਮ ਕਰ ਦਿੱਤੇ ਹਜੂਰੀ ਰਾਗੀਆਂ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਗਿਆਨੀ ਜਗਤਾਰ ਸਿੰਘ ਵਲੋਂ ਰਾਗੀਆਂ ਨੂੰ ਤੰਗ ਕੀਤਾ ਜਾਂਦਾ ਹੈ ਤੇ ਗੱਲਾਂ ਤੱਕ ਕੱਢੀਆਂ ਜਾਂਦੀਆਂ ਹਨ ਤੇ ਇਸੇ ਕਰਕੇ ਪਿਛਲੇ ਲੰਮੇ ਸਮੇਂ ਤੋਂ ਰਾਗੀ ਸਿੰਘ ਤੇ ਗਿਆਨੀ ਜਗਤਾਰ ਸਿੰਘ ਵਿਚਾਲੇ ਇਹ ਮਾਮਲਾ ਲਗਾਤਾਰ ਚਰਚਾ ਵਿਚ ਸੀ ਜਿਸਨੂੰ ਦੋਵਾਂ ਧਿਰਾਂ ਦੇ ਕਹਿਣ ਅਨੁਸਾਰ ਹੱਲ ਕਰਲਿਆ ਗਿਆ ਹੈ