Punjab

ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਪਵੇਗਾ ਭਾਰੀ ਤੋਂ ਬਹੁਤ ਭਾਰੀ ਮੀਂਹ

ਪਿਛਲੇ ਮਹੀਨੇ ਪੰਜਾਬ ਵਿਚ ਜਿਆਦਾਤਰ ਥਾਈਂ ਚੰਗਾ ਮੀਂਹ ਪੈਣ ਤੋਂ ਬਾਅਦ ਹੁਣ ਤੱਕ ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਰਿਹਾ ਹੈ। ਅਕਸਰ ਲੋਕਾਂ ਨੂੰ ਇਸ ਮਹੀਨੇ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਦਾ ਇੰਤਜ਼ਾਰ ਹੁੰਦਾ ਹੈ ਤਾਂ ਜੋ ਚਿਪਚਿਪੀ ਅਤੇ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਪਰ ਅੱਧੇ ਤੋਂ ਜਿਆਦਾ ਸਾਉਣ ਦਾ ਮਹੀਨਾ ਲੰਘ ਚੁੱਕਾ ਹੈ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।दिल्ली-एनसीआर में मौसम ने बदला मिजाज ...ਤਾਜ਼ਾ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਹੁਣ ਸੂਬੇ ਦੇ ਲੋਕਾਂ ਨੂੰ ਬਹੁਤ ਜਲਦ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਜਲਦ ਹੀ ਮੌਸਮ ਵਿਚ ਇੱਕ ਵੱਡਾ ਬਦਲਾਅ ਆਵੇਗਾ ਅਤੇ ਇਸ ਬਦਲਾਅ ਸਦਕਾ ਪੰਜਾਬ ਵਿੱਚ ਚੰਗੇ ਮੀਂਹ ਦੇਖਣ ਨੂੰ ਮਿਲਣਗੇ। ਦੱਸ ਦੇਈਏ ਕਿ 9,10,11 ਅਤੇ 12 ਅਗਸਤ ਦੌਰਾਨ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ਅਤੇ ਸੰਗਰੂਰ ਜਿਲ੍ਹਿਆਂ ਵਿੱਚ ਭਾਰੀ ਤੋ ਬਹੁਤ ਭਾਰੀ ਮੀਂਹ ਤੇ ਤੇਜ਼ ਤੂਫਾਨ ਦੀ ਸੰਭਾਵਨਾ ਹੈ।Weather forecast today 13 June 2020 North India's weather rain IMD ...ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਮੋਗਾ, ਮੁਕਤਸਰ ਸਾਹਿਬ, ਬਠਿੰਡਾ ,ਅਬੋਹਰ, ਲੁਧਿਆਣਾ ,ਬਰਨਾਲਾ ,ਅਨੰਦਪੁਰ ਸਾਹਿਬ, ਰੋਪੜ, ਨਵਾ ਸ਼ਹਿਰ, ਗੜਸ਼ੰਕਰ ਅਤੇ ਹਰਿਆਣਾ ਦੇ ਫਤਿਆਬਾਦ ਅਤੇ ਸਰਸਾ ਵਿੱਚ ਵੀ ਖਾਸ ਕਰਕੇ 10, 11 ਅਤੇ 12 ਤਰੀਕ ਨੂੰ ਚੰਗੇ ਮੀਹ ਦੇ ਅਸਾਰ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਖੇਤਰਾਂ ਵਿੱਚ ਮੀਂਹ ਦੀ ਸ਼ੁਰੂਆਤ 8 ਤੋਂ ਹੀ ਹੋ ਜਾਵੇਗੀ ਪਰ ਜਿਆਦਾ ਸੰਭਾਵਨਾ 9 ਅਤੇ 10 ਤਰੀਕ ਤੋਂ ਹੀ ਹੈ।हिमाचल में 20-21 फरवरी को बारिश-तूफान ...ਯਾਨੀ ਕਿ ਹੁਣ ਜਲਦ ਹੀ ਲੋਕਾਂ ਨੂੰ ਇਸ ਤਪਦੀ ਗਰਮੀ ਤੋਂ ਛੁਟਕਾਰਾ ਮਿਲੇਗਾ ਅਤੇ ਮੀਂਹ ਦੀ ਉਡੀਕ ਵੀ ਖ਼ਤਮ ਹੋ ਜਾਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਦੇ ਸੋਨੀਪਤ, ਕੈਥਲ, ਅੰਬਾਲਾ, ਯਮੁਨਾਨਗਰ, ਅਤੇ ਨਾਲ ਹੀ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਨਵੀ ਦਿੱਲੀ ਵੀ ਵਿੱਚ ਇਨ੍ਹਾਂ ਦਿਨਾਂ ਦੇ ਦੌਰਾਨ ਝੜੀਦਾਰ ਮੀਹ ਦੀ ਸੰਭਾਵਨਾ ਹੈ ਜੋ ਕਈ ਘੰਟਿਆਂ ਤੱਕ ਲਗਾਤਾਰ ਚੱਲੇਗਾ।

Related Articles

Back to top button