Punjab

ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਠੀਕ ਠਾਕ ਮੀਹ ਦੇਖਣ ਨੂੰ ਮਿਲਿਆ ਹੈ ਪਰ ਕਈ ਇਲਾਕੇ ਹਾਲੇ ਵੀ ਮਾਨਸੂਨ ਦੇ ਚੰਗੇ ਮੀਹ ਤੋਂ ਵਾਂਝੇ ਹਨ। ਲੋਕਾਂ ਨੂੰ ਚੰਗੇ ਮੀਹ ਦੀ ਉਡੀਕ ਹੈ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਇਸੇ ਵਿਚਕਾਰ ਚੰਗੀ ਖ਼ਬਰ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਭਾਰੀ ਮੀਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਪੂਰਬੀ ਹਵਾਵਾਂ ਦੀ ਵਾਪਸੀ ਤੇ “ਘੱਟ ਦਬਾਅ” ਦੇ ਸਿਸਟਮ ਸਦਕਾ ਪੰਜਾਬ ਚ ਫਿਰ ਤੋਂ ਬਰਸਾਤੀ ਗਤੀਵਿਧੀਆਂ ਦੀ ਵਾਪਸੀ ਹੋਣ ਜਾ ਰਹੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ 2-3-4 ਸਤੰਬਰ ਨੂੰ ਇੱਕ “ਵੈਸਟਰਨ ਡਿਸਟਰਬੇਂਸ” ਦੇ ਨਾਲ “ਘੱਟ ਦਬਾਅ” ਦਾ ਕਮਜ਼ੋਰ ਮਾਨਸੂਨੀ ਸਿਸਟਮ ਸੂਬੇ ਨੂੰ ਸਿੱਧਿਆਂ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਇਨ੍ਹਾਂ ਦਿਨਾਂ ਦੇ ਦੌਰਾਨ ਸੂਬੇ ਦੇ ਜਿਆਦਾਤਰ ਭਾਗਾਂ ਚ ਚੰਗੀਆਂ ਬਰਸਾਤਾਂ ਦੇਖੀਆਂ ਜਾਣਗੀਆਂ ਅਤੇ ਗਰਮੀ ਤੋਂ ਰਾਹਤ ਮਿਲੇਗੀ। ਇਸ ਸਿਸਟਮ ਦੀ ਤੀਬਰਤਾ ਸੂਬੇ ਦੇ ਪੂਰਬੀ ਜਿਲਿਆਂ ਅਤੇ ਇਸ ਸੀਜ਼ਨ ਚ, ਹਰ ਵਾਰ ਦੀ ਤਰ੍ਹਾਂ ਫਾਜਿਲਕਾ, ਅਬੋਹਰ, ਮੁਕਤਸਰ, ਫਰੀਦਕੋਟ ਸਹਿਤ ਮਾਲਵਾ ਡਿਵੀਜ਼ਨ ‘ਚ ਵੱਧ ਰਹੇਗੀ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਨਾਲ ਨਾਲ ਇਸ ਸਿਸਟਮ ਦੇ ਕਾਰਨ ਗੰਗਾਨਗਰ, ਕਰਨਪੁਰ, ਹਨੂੰਮਾਨਗੜ੍ਹ ਚ ਵੀ ਤਕੜੀਆਂ ਬਰਸਾਤਾਂ ਦੀ ਸੰਭਾਵਨਾ ਹੈ। ਇਸਤੋਂ ਬਾਅਦ ਵੀ ਕਈ ਦਿਨਾਂ ਤੱਕ ਸੂਬੇ ਚ ਹਲਕੀ-ਫੁਲਕੀ ਕਾਰਵਾਈ ਬਣੀ ਰਹੇਗੀ। ਇਸ ਦੌਰਾਨ ਵਧੀ ਹੋਈ ਨਮੀ ਨਾਲ ਸਵੇਰ ਵੇਲੇ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਦੇ ਇਲਾਕਿਆਂ ਚ ਹਲਕੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ।ਤਾਜ਼ਾ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੱਖੂ, ਜੀਰਾ ਦੇ ਇਲਾਕਿਆਂ ਚ ਘੱਟ ਖੇਤਰੀ ਪਰ ਤੇਜ ਮੌਸਮੀ ਕਾਰਵਾਈ ਜਾਰੀ ਹੈ ਜਿਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਤੇਜ ਬਾਰਿਸ਼ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸਤੋਂ ਬਾਅਦ ਸਤੰਬਰ ਦੇ ਦੂਜੇ ਹਫਤੇ ਮਾਨਸੂਨੀ ਪੌਣਾਂ ਦੇ ਕਮਜ਼ੋਰ ਪੈਣ ਤੇ ਪੱਛਮੀ ਹਵਾਵਾਂ ਦੇ ਜੋਰ ਫੜਨ ਨਾਲ ਪੰਜਾਬ ਚੋਂ ਨਮੀ ਘਟਣ ਦੀ ਉਮੀਦ ਹੈ।

Related Articles

Back to top button