Punjab

ਅੱਲੜ ਉਮਰ ਦਾ ਪਿਆਰ ਕੁੜੀ ਨੂੰ ਪਿਆ ਮਹਿੰਗਾ, ਦੇਖੋ ਮੁੰਡੇ ਨੇ ਦੋਸਤਾਂ ਨਾਲ ਮਿਲਕੇ ਕੀ ਕੀਤਾ

ਨਵਾਂ ਸ਼ਹਿਰ ਵਿੱਚ ਇੱਕ ਲੜਕੀ ਦੀ ਉਸ ਦੇ ਪ੍ਰੇਮੀ ਦੁਆਰਾ ਆਪਣੇ ਸਾਥੀਆਂ ਨਾਲ ਮਿਲ ਕੇ ਕਿਰਪਾਨਾਂ ਮਾਰ ਕੇ ਜਾਨ ਲੈ ਲਈ ਗਈ ਅਤੇ ਬਾਅਦ ਵਿੱਚ ਉਸ ਦੀ ਦੇਹ ਨੂੰ ਸਾੜ ਕੇ ਉਸ ਦੀ ਪਹਿਚਾਣ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਦ ਕਿ ਪੁਲਿਸ ਨੇ ਉਸ ਦੀ ਪਹਿਚਾਣ ਕਰਕੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਮਾਦ ਦੇ ਖੇਤ ਵਿੱਚ ਇੱਕ ਲੜਕੀ ਦੀ ਦੇਹ ਪਈ ਹੋਈ ਹੋਣ ਦੀ ਇਤਲਾਹ ਮਿਲੀ ਸੀ। ਜਿਸ ਨੂੰ ਬੇਪਛਾਣ ਕਰਨ ਦੇ ਇਰਾਦੇ ਨਾਲ ਅੱਗ ਲਗਾਈ ਗਈ ਸੀ। ਪੁਲਿਸ ਨੇ ਮੌਕੇ ਤੇ ਜਾ ਕੇ ਅੱਗ ਬੁਝਾਈ ਅਤੇ ਇਲਾਕੇ ਦੇ ਸਾਰੇ ਥਾਣਿਆਂ ਵਿੱਚ ਇਸ ਦੀ ਸੂਚਨਾ ਭੇਜ ਦਿੱਤੀ।ਹਲਕਾ ਫਿਲੌਰ ਦੇ ਵਿਅਕਤੀਆਂ ਨੇ ਆ ਕੇ ਇਸ ਮ੍ਰਤਕ ਲੜਕੀ ਦੀ ਪਹਿਚਾਣ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਲੜਕੀ ਦੇ ਇਕ ਲੜਕੇ ਨਾਲ ਪ੍ਰੇਮ ਸਬੰਧ ਸਨ। ਇਹ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਜਦ ਕਿ ਉਸ ਦਾ ਪ੍ਰੇਮੀ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ। ਇਸ ਲੜਕੇ ਨੇ ਆਪਣਾ ਖਹਿੜਾ ਛੁਡਾਉਣ ਲਈ ਲੜਕੀ ਨੂੰ ਬੁਲਾਇਆ ਅਤੇ ਨਾਲ ਹੀ ਆਪਣੇ ਤਿੰਨ ਹੋਰ ਦੋਸਤਾਂ ਨੂੰ ਵੀ ਬੁਲਾ ਲਿਆ। ਇਨ੍ਹਾਂ ਨੇ ਮਿਲ ਕੇ ਲੜਕੀ ਦੀ ਜਾਨ ਲੈ ਲਈ। ਇਸ ਘਟਨਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਕਿਰਪਾਨ ਦੀ ਵਰਤੋਂ ਕੀਤੀ।ਪੁਲਿਸ ਨੇ ਕਿਰਪਾਨ ਵੀ ਕਬਜ਼ੇ ਵਿੱਚ ਲੈ ਲਈ ਹੈ। ਪਤਾ ਲੱਗਾ ਹੈ ਕਿ ਲੜਕੀ ਘਰ ਤੋਂ ਲੱਖਾਂ ਰੁਪਏ ਅਤੇ 500 ਯੂਰੋ ਲੈ ਕੇ ਗਈ ਸੀ। ਜਦ ਕਿ ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਦੋਸ਼ੀ ਦੇ ਘਰ ਤੋਂ ਲੜਕੀ ਦਾ ਬੈਗ ਬਰਾਮਦ ਕੀਤਾ ਹੈ। ਜਿਸ ਵਿੱਚੋਂ ਪੰਜ ਮੋਬਾਈਲ ਨਿਕਲੇ ਹਨ। ਬੈਗ ਵਿੱਚ ਲੜਕੀ ਦਾ ਕੁਝ ਹੋਰ ਸਾਮਾਨ ਵੀ ਸੀ ਪਰ ਇੰਨੀ ਨਕਦੀ ਬਰਾਮਦ ਨਹੀਂ ਹੋਈ। ਉਨ੍ਹਾਂ ਦੇ ਦੱਸਣ ਅਨੁਸਾਰ 17 ਹਜ਼ਾਰ ਰੁਪਏ ਸਨ। ਜਿਸ ਵਿੱਚੋਂ ਕੁਝ ਰਕਮ ਲੜਕੇ ਖ਼ਰਚ ਕਰ ਚੁੱਕੇ ਹਨ। ਪੁਲਿਸ ਨੇ ਲੜਕਿਆਂ ਨੂੰ ਫੜ ਲਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button