Punjab

ਅੱਠਵੀਂ ਦੇ ਮੁੰਡੇ ਨੇ ਕਰਤਾ ਕਮਾਲ,ਪਿੰਡਾਂ ਚ ਗੱਲ ਉੱਡ ਗਈ | Cycle Scooter Bike | Surkhab Tv

ਲੁਧਿਆਣਾ ਦਾ ਪਿੰਡ ਲੱਖੋਵਾਲ ਇਹਨੀਂ ਦਿਨੀਂ ਚਰਚਾ ਚ ਹੈ ਕਿਉਂਕਿ ਪਿੰਡ ਦੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਅਜਿਹਾ ਸਾਈਕਲ ਤਿਆਰ ਕੀਤਾ ਗਿਆ ਹੈ ਜੋ ਦੂਰ ਤੋਂ ਬਿਲਕੁਲ ਸਕੂਟਰ ਵਰਗਾ ਹੀ ਜਾਪਦਾ ਹੈ,ਪਰ ਹੈ ਅਸਲ ਵਿਚ ਇਹ ਸਾਈਕਲ। ਇਸਨੂੰ 15 ਦਿਨ ਦੇ ਵਿਚ ਤਿਆਰ ਕੀਤਾ ਗਿਆ ਹੈ। ਇਸ ਨੌਜਵਾਨ ਦੇ ਪਿਤਾ ਦੇ ਡੇਂਟਰ ਪੇਂਟਰ ਦਾ ਕੰਮ ਕਰਦੇ ਨੇ ਅਤੇ ਉਹਨਾਂ ਨੇ ਘਰ ਵਿੱਚ ਪਏ ਸਮਾਨ ਨਾਲ ਇਹ ਸਾਈਕਲ ਤਿਆਰ ਕੀਤਾ ਹੈ। ਨੌਜਵਾਨ ਹਰਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਾਈਕਲ 15 ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਹਨਾਂ ਨੇ ਕੁਝ ਅਜਿਹੇ ਸਮਾਨ ਦੀ ਵਰਤੋਂ ਕੀਤੀ ਹੈ ਜੋ ਘਰ ਵਿੱਚ ਹੀ ਮੌਜੂਦ ਸੀ। ਜਦੋਂ ਕਿ ਕੁਝ ਸਮਾਨ ਬਾਹਰੋਂ ਵੀ ਲਿਆ ਕੇ ਪਾਇਆ ਗਿਆ ਹੈ।Vespa motor cycle scooter model - TurboSquid 1190786ਹਰਮਨ ਜੋਤ ਦੇ ਪਿਤਾ ਨੇ ਦੱਸਿਆ ਕਿ ਉਹ ਡੇਟਿੰਗ ਪੇਂਟਿੰਗ ਦਾ ਕੰਮ ਕਰਦੇ ਨੇ ਅਤੇ ਇਹ ਸਾਈਕਲ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਬੱਚੇ ਵੱਲੋਂ ਲਾਏ ਗਏ ਦਿਮਾਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਹਜ਼ਾਰ ਰੁਪਏ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਜੁਗਾੜ ਲਗਾਕੇ ਅਜਿਹੇ ਵਾਹਨ ਪੰਜਾਬ ਦੇ ਲੋਕ ਆਮ ਹੀ ਬਣਾ ਲੈਂਦੇ ਨੇ ਕਿਹਾ ਜਾਂਦਾ ਕਿ ਪੰਜਾਬੀ ਦਿਮਾਗੀ ਬੜੇ ਹੁੰਦੇ,ਸੋ ਅਜਿਹੇ ਦਿਮਾਗ ਦੀ ਹੀ ਕਾਢ ਇਹ ਸਕੂਟਰ ਵਰਗਾ ਸਾਈਕਲ ਹੈ।

Related Articles

Back to top button