Punjab
ਅੱਜ ਸਮਝਦੇ ਕਿਸਾਨ ਦਾ ਮਸਲਾ,ਕੱਲ ਸਾਰੇ ਧਰਨਿਆਂ ਚ ਆਉਣਗੇ,ਦੇਖ ਲਿਓ | Dr.Udoke | Surkhab Tv

ਮਾਲਵਾ ਖੇਤਰ ਵਿੱਚ ਰੇਲ ਪਟੜੀਆਂ, ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਟੋਲ-ਪਲਾਜ਼ਿਆਂ ਸਮੇਤ ਹੋਰਨਾਂ ਥਾਵਾਂ ਉਪਰ ਦਿੱਤੇ ਜਾ ਰਹੇ ਧਰਨਿਆਂ ਵਿੱਚ ਲਗਾਤਾਰ ਸੰਘਰਸ਼ੀ ਕਿਸਾਨਾਂ ਦਾ ਜੋਸ਼ ਵੱਧ ਰਿਹਾ ਹੈ। ਭਾਵੇਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਵੱਲੋਂ ਕਿਸਾਨਾਂ ਨੂੰ 8 ਅਕਤੂਬਰ ਨੂੰ ਗੱਲਬਾਤ ਲਈ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਪਰ ਉਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕਰਨ ਤੋਂ ਬਾਅਦ ਮਾਲਵਾ ਖੇਤਰ ਵਿਚਲੇ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਨੂੰ ਹੋਰ ਹੁਲਾਰਾ ਮਿਲਿਆ ਹੈ।