Health

ਅੱਜ ਵੀ ਗੁਰਦਵਾਰੇ ਵਿਚ ਲਗਦਾ ਹੈ ਅਦਾਕਾਰਾ ਮਧੂਬਾਲਾ ਦੇ ਨਾਮ ਦਾ ਲੰਗਰ ਤੇ ਹੁੰਦੀ ਹੈ ਅਰਦਾਸ | Actress Madhubala

ਮਧੂਬਾਲਾ ਦਾ ਜਨਮ ਬਰਤਾਨਵੀ ਭਾਰਤ ਵਿੱਚ ਦਿੱਲੀ ਵਿਖੇ 14 ਫ਼ਰਵਰੀ 1933 ਨੂੰ ਪਠਾਣ ਪਿਛੋਕੜ ਵਾਲ਼ੇ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ।ਉਸ ਦੇ ਬਚਪਨ ਦਾ ਨਾਮ ਮੁਮਤਾਜ਼ ਬੇਗ਼ਮ ਜਹਾਂ ਦੇਹਲਵੀ ਸੀ। ਉਹ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਦੇ ਪਿਤਾ ਦਾ ਨਾਮ ਅਤਾਉੱਲਾ ਖ਼ਾਨ ਸੀ। ਉਹ ਆਪਣੇ ਮਾਤਾ ਪਿਤਾ ਦੇ 11 ਬੱਚਿਆਂ ਵਿੱਚੋਂ 5ਵੀਂ ਸੰਤਾਨ ਸੀ। ਉਸ ਦੇ ਪਿਤਾ ਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਦਿੱਲੀ ਤੋਂ ਮੁੰਬਈ ਆ ਗਏ। ਉਸ ਦੇ ਪਰਿਵਾਰ ਨੂੰ ਕਾਫ਼ੀ ਸੰਘਰਸ਼ ਦੇ ਦੌਰ ’ਚੋਂ ਲੰਘਣਾ ਪਿਆ। ਮਧੂਬਾਲਾ ਤੇ ਉਸ ਦਾ ਪਿਤਾ ਅਕਸਰ ਬੰਬੇ ਫ਼ਿਲਮ ਸਟੂਡੀਓ ਵਿੱਚ ਕੰਮ ਲੱਭਣ ਜਾਂਦੇ ਸਨ।Madhubala birthday: Madhubala's real story is as tragic as her iconic  character, Mughal-E-Azam's Anarkali | Entertainment News,The Indian Express ਬਾਲੀਵੁੱਡ ਦੀ ਮਾਰਲਿਨ ਮੁਨਰੋ ਵਜੋਂ ਜਾਣੀ ਜਾਂਦੀ ਮਧੂਬਾਲਾ ਨੇ ਬਾਲ ਕਲਾਕਾਰ ਵਜੋਂ 9 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਫ਼ਿਲਮ ਬਸੰਤ (1942) ਵਿੱਚ ਕੰਮ ਕੀਤਾ। ਉਸ ਨੇ ਕਈ ਹੋਰ ਫ਼ਿਲਮਾਂ ਵੀ ਬਾਲ ਕਲਾਕਾਰ ਵਜੋਂ ਕੀਤੀਆਂ। ਦੇਵਿਕਾ ਰਾਣੀ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਗਈ ਅਤੇ ਉਸ ਨੇ ਉਸ ਦਾ ਨਾਮ ਮੁਮਤਾਜ਼ ਬੇਬੀ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ। ਉਸ ਨੂੰ ਡਾਂਸ, ਸੰਗੀਤ ਦੀ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਗਈ। ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਉਹ ਕਾਰ ਚਲਾਉਣ ਲੱਗ ਪਈ ਸੀ। 1947 ਵਿੱਚ ਕੇਦਾਰ ਸ਼ਰਮਾ ਨੇ ਫ਼ਿਲਮ ‘ਨੀਲ ਕਮਲ’ ਬਣਾਈ ਜਿਸ ਵਿੱਚ ਰਾਜ ਕਪੂਰ ਦੇ ਨਾਲ ਮਧੂਬਾਲਾ ਨੇ ਮੁੱਖ ਭੂਮਿਕਾ ਨਿਭਾਈ। ਇਸ ਫ਼ਿਲਮ ਵਿੱਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ।

Related Articles

Back to top button