Latest

ਅੱਜ ਦੇ ਦਿਨ ਲਾਇਆ ਸੀ ਇੰਦਰਾ ਗਾਂਧੀ ਦਾ ਸੋਧਾ | ਭਾਈ ਬੇਅੰਤ ਸਿੰਘ ਦੀ ਮਨਾਈ ਬਰਸੀ | 31 October 1984 | Surkhab Tv

31 ਅਕਤੂਬਰ 1984 ਦੀ ਸਵੇਰ ਨੂੰ ਦੋਵਾਂ ਸਿੰਘਾਂ ਦੀ ਪੂਰੀ ਤਿਆਰੀ ਸੀ। ਇੰਦਰਾ ਗਾਂਧੀ ਸਵੇਰੇ ਉਠੀ,ਨਹਾ-ਧੋ ਕੇ ਉਸਦੀ ਮੇਕਅਪ ਕਰਨ ਵਾਲੀ ਬੀਬੀ ਨੇ ਉਸਦਾ ਮੇਕਅਪ ਕੀਤਾ। ਇੰਦਰਾ ਰੋਜ ਆਪਣਾ ਦਿਨ ਦਾ ਸਾਰਾ ਪ੍ਰੋਗਰਾਮ ਦੇਖਦੀ ਹੁੰਦੀ ਸੀ ਕਿ ਅੱਜ ਕੀ ਕਰਨਾ ਹੈ ??

ਉਸਨੇ ਅੱਜ ‘ਪੀਟਰ ਉਸਤੀਨੋਵ’ ਨਾਮ ਦੇ ਵਿਦੇਸ਼ੀ ਟੀਵੀ ਰਿਪੋਰਟਰ ਨੂੰ ਇੰਟਰਵਿਊ ਦੇਣੀ ਸੀ। ਇੰਦਰਾ ਦੀ ਰਿਹਾਇਸ਼ ਤੋਂ ਉਸਦਾ ਦਫਤਰ ਬਿਲਕੁਲ ਇੱਕ ਕੰਧ ਦੇ ਫਾਸਲੇ ਤੇ ਸੀ। ਉਸਨੇ ਸੂਹੇ ਰੰਗ ਦੀ ਸਾੜੀ ਪਹਿਨੀ ਸੀ ਕਿਉਂਕਿ ਇੰਦਰਾ ਬਹੁਤ ਫੈਸ਼ਨ ਕਰਨ ਵਾਲੀ ਸੀ ਤੇ ਉਹ ਜਾਣਦੀ ਸੀ ਕਿ ਸੂਹੇ ਰੰਗ ਦੀ ਸਾੜੀ ਟੀਵੀ ਤੇ ਜਿਆਦਾ ਉਭਰਦੀ ਹੈ। ਠੀਕ 9 ਵਜੇ ਇੰਦਰਾ ਗਾਂਧੀ ਆਪਣੀ ਰਿਹਾਇਸ਼ ਤੋਂ ਦਫ਼ਤਰ ਵੱਲ ਜਾਣ ਲਈ ਨਿਕਲ਼ੀ। ਰਵਾਂ-ਰਵੀ ਉਹ ਦਫ਼ਤਰ ਵੱਲ ਵਧੀ ਜਾ ਰਹੀ ਸੀ,

ਜਿੱਥੇ ਟੀ.ਵੀ. ਕੈਮਰੇ ਉਸ ਦਾ ਇੰਤਜਾਰ ਕਰ ਰਹੇ ਸੀ। ਉਸ ਨੂੰ ਧੁੱਪ ਤੋਂ ਬਚਾਉਣ ਲਈ ਸਿਪਾਹੀ ਨਾਰਾਇਣ ਸਿੰਘ ਕਾਲੀ ਛੱਤਰੀ ਲੈ ਕੇ ਉਸ ਦੇ ਨਾਲ ਚੱਲ ਰਿਹਾ ਸੀ। ਉਨ੍ਹਾਂ ਤੋਂ ਕੁਝ ਕਦਮ ਪਿੱਛੇ ਸਨ ਆਰ.ਕੇ. ਧਵਨ ਸੀ, ਉਸਦੇ ਪਿੱਛੇ ਸੀ ਇੰਦਰਾ ਦਾ ਨਿੱਜੀ ਸੇਵਕ ਨਾਥੂ ਰਾਮ। ਜਿਉਂ ਹੀ ਉਹ ਰਿਹਾਇਸ਼ ਤੇ ਦਫਤਰ ਵਿਚਕਾਰਲੀ ਫਾਟਕੀ ਜਿਹੀ ਕੋਲ਼ ਪਹੁੰਚੀ, ਭਾਈ ਬੇਅੰਤ ਸਿੰਘ ਨੇ ਆਪਣਾ ਹੱਥ ਚੁੱਕਿਆ,ਇੰਦਰਾ ਨੂੰ ਲੱਗਾ ਕਿ ਬੇਅੰਤ ਸਿੰਘ ਸਲੂਟ ਮਾਰਨ ਲੱਗਾ ਹੈ ਪਰ ਭਾਈ ਬੇਅੰਤ ਸਿੰਘ ਦਾ ਹੱਥ ਉਹਨਾਂ ਦੀ ਸਰਵਿਸ ਰਿਵਾਲਵਰ ਤੇ ਗਿਆ ਤੇ ਰਿਵਾਲਵਰ ਇੰਦਰਾ ਗਾਂਧੀ ਤੇ ਤਾਣ ਦਿੱਤਾ|ਇੰਦਰਾ ਨੇ ਆਖਰੀ ਬੋਲ ਕਹੇ ਕਿ ‘ਬੇਅੰਤ ਸਿੰਘ ਯੇਹ ਕਿਆ ਕਰ ਰਹੇ ਹੋ ?” ਭਾਈ ਬੇਅੰਤ ਸਿੰਘ ਨੇ ਜਵਾਬ ਦਿੱਤਾ “ਮੈਡਮ,ਅਕਾਲ ਤਖ਼ਤ ਦਾ ਬਦਲਾ ” ਤੇ ਇਹਨਾਂ ਕਹਿਕੇ ਉਹਨਾਂ ਇੰਦਰਾ ਤੇ ਫ਼ਾਇਰ ਖੋਲ੍ਹ ਦਿੱਤਾ। ਰਹਿੰਦੀ ਕਸਰ ਭਾਈ ਸਤਵੰਤ ਸਿੰਘ ਨੇ ਆਪਣੀ ਔਟੋਮੈਟਿਕ ਕਾਰਬਾਈਨ ਨਾਲ਼ ਪੂਰੀ ਕਰ ਦਿੱਤੀ ਤੇ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਵਿਚੋਂ ਲੰਘਾ ਦਿੱਤੀਆਂ। ਸਿੰਘਾਂ ਨੇ ਹਿੰਦ ਦੀ ਰਾਣੀ ਨੂੰ ਅਗਲੇ ਜਹਾਨ ਤੋਰ ਦਿੱਤਾ ਅਤੇ ਪੁਰਾਤਨ ਇਤਿਹਾਸ ਦੁਹਰਾ ਦਿੱਤਾ।

Related Articles

Back to top button