Health

‘ਅੱਕ’ ਦੇ ਫਾਇਦੇ ਸੁਣਕੇ ਹੋ ਜਾਓਗੇ ਹੈਰਾਨ | ਕਰੀਬ ਦਰਜਨ ਬਿਮਾਰੀਆਂ ਦਾ ਇਲਾਜ ਹੈ ‘ਅੱਕ’ | Giant Calotrope Benefits

ਅੱਕ ਦੀ ਇੱਕ ਕਿਸਮ ਦਾ ਬੂਟਾ ਹੈ ਜੋ ਵਿਸ਼ਵ ਦੇ ਬਹੁਤ ਸਾਰੇ ਦੇਸਾਂ ਦੇ ਖਿੱਤਿਆਂ ਵਿੱਚ ਆਮ ਮਿਲਦਾ ਹੈ। ਇਹ ਪਾਣੀ ਵਾਲੇ ਥਾਂਵਾਂ, ਖ਼ਾਸ ਕਰ ਕੇ ਨਦੀਆਂ ਨਾਲਿਆਂ ਅਤੇ ਟੋਇਆਂ-ਟੋਬਿਆਂ ਵਿੱਚ, ਜਿਆਦਾ ਉੱਗਦਾ ਹੈ। ਇਹ ਸਖਤ ਹਾਲਾਤਾਂ ਵਿੱਚ ਵੀ ਮਰਦਾ ਨਹੀਂ ਇਸ ਲਈ ਹਿੰਦੀ ਵਿੱਚ ਇਸਨੂੰ “ਬੇਹਯਾ” (बेहया) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਵ ਬਸ਼ਰਮ ਬੂਟਾ। ਪਛਮੀ ਪੰਜਾਬ ਵਿੱਚ ਇਸਨੂੰ “ਵੱਡਾ ਅੱਕ ” (وڈا اکّ) ਕਿਹਾ ਜਾਂਦਾ ਹੈ। ਇਸ ਦੇ ਸਵੇਰੇ ਹਲਕੇ ਗੁਲਾਬੀ ਰੰਗ ਦੇ ਫੁੱਲ ਖਿੜਦੇ ਹਨ ਜੋ ਦੋਪਹਿਰ ਹੋਣ ਤੱਕ ਮੁਰਝਾ ਜਾਂਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ “ਮੋਰਨਿੰਗ ਗਲੋਰੀ” (Morning Glory) ਭਾਵ ‘ਦਿਨ ਚੜ੍ਹਦੇ ਦੀ ਲਾਲੀ” ਵੀ ਕਿਹਾ ਜਾਂਦਾ ਹੈ।ਅੱਕ ਇੱਕ ਗੁਣਕਾਰੀ ਪੌਦਾ ਹੈ ਜਿਸ ਦਾ ਉਪਯੋਗ ਬਿਮਾਰੀਆਂ ਦਾ ਇਲਾਜ ਕਰਨ ਲਈ ਕੀਤਾ ਜਾਂਦਾ ਹੈ| ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਜੋ 6 ਤੋਂ 9 ਇੰਚ ਤੱਕ ਲੰਮੇ ਹੁੰਦੇ ਹਨ। ਇਸਨੂੰ ਆਮ ਤੌਰ ‘ਤੇ ਇਸ ਦੇ ਤਣੇ ਦੇ ਟੁਕੜੇ ਤੋੜ ਕੇ ਲਗਾਇਆ ਜਮੀਨ ਵਿੱਚ ਲਗਾਇਆ ਜਾਂਦਾ ਹੈ ਪਰ ਇਸ ਦੇ ਬੀਜਾਂ ਨੂੰ ਵੀ ਬੀਜਿਆ ਜਾ ਸਕਦਾ ਹੈ। ਇਸ ਦੇ ਬੀਜ ਜ਼ਹਿਰੀਲੀ ਕਿਸਮ ਦੇ ਹੁੰਦੇ ਹਨ ਜੋ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਗੁਲਾਬਾਸੀ ਦੇ ਬੂਟੇ ਦੇ ਤਣੇ ਨੂੰ ਕਾਗਜ਼ ਬਣਾਓਣ ਲਈ ਵੀ ਵਰਤਿਆ ਜਾਂ ਸਕਦਾ ਹੈ। ਇਸ ਬੂਟੇ ਵਿੱਚ ਦਵਾਈਆਂ ਬੂਟੀਆਂ ਦੇ ਗੁਣ ਵੀ ਹੁੰਦੇ ਹਨ।ਬਾਹਰਲੇ ਮੁਲਕਾਂ ਵਿੱਚ ਇਸ ਦਾ ਇੱਕ ਹੋਰ ਨਾਮ ਖਲਿਆਨਾ ਦੀ ਸਰਘੀ-ਮਹਿਮਾ (Bush Morning Glory) ਵੀ ਹੈ ਪਰ ਬਰਾਬਰ ਜਲਵਾਯੂ ਵਾਲੇ ਦਖਣੀ ਅਫਰੀਕਾ ਖੇਤਰ ਵਿੱਚ ਇਸਨੂੰ ਆਈ.ਲਿਫਤੋਫ਼ੀਲਾ (I.leptophylla) ਕਿਹਾ ਜਾਂਦਾ ਹੈ।

Related Articles

Back to top button