Sikh News

ਅੰਮ੍ਰਿਤਸਰ ਦੇ Airport ਤੇ ਵਾਪਰੀ ਸੀ ਇਹ ਸੱਚੀ ਘਟਨਾ ਜੋ ਕਿਸੇ ਨੂੰ ਨਹੀਂ ਪਤਾ

ਅੰਮ੍ਰਿਤਸਰ ਦਾ ਰਾਜਾਸਾਂਸੀ ਸਥਿਤ ਹਵਾਈ ਅੱਡਾ ਜੋ ਕਿ ਗੁਰੂ ਰਾਮਦਾਸ ਜੀ ਏਅਰਪੋਰਟ ਵਜੋਂ ਜਾਣਿਆ ਜਾਂਦਾ ਹੈ। ਜੋ ਜੋ ਲੋਕ ਓਥੇ ਗਏ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਅੰਮ੍ਰਿਤਸਰ ਦਾ ਰਾਜਾਸਾਂਸੀ ਹਵਾਈ ਅੱਡਾ ਇਕਲੌਤਾ ਅਜਿਹਾ ਹਵਾਈ ਅੱਡਾ ਹੈ ਜਿਸਦੇ ਹਦੂਦ ਦੇ ਅੰਦਰ ਗੁਰਦਵਾਰਾ ਸਾਹਿਬ ਸਥਿਤ ਹੈ। ਇਸ ਗੁਰਦਵਾਰਾ ਸਾਹਿਬ ਦੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣਗੇ। ਪਰ ਇਹ ਗੁਰਦਵਾਰਾ ਸਾਹਿਬ ਕਿਵੇਂ ਬਣਿਆ ? ਇਸਦੀ ਉਸਾਰੀ ਦਾ ਕੰਮ ਕਿਵੇਂ ਹੋਇਆ ?? ਇਸਦੇ ਬਾਰੇ ਜਾਨਣ ਲਈ ਤੁਹਾਡੀ ਨਜ਼ਰ ਇੱਕ ਵੀਡੀਓ ਪੇਸ਼ ਕਰ ਰਹੇ ਹਾਂ। ਜੇਕਰ ਕਿਸੇ ਨੂੰ ਇਸ ਬਾਬਤ ਕੋਈ ਸ਼ੱਕ ਹੋਵੇ ਤਾਂ ਏਅਰਪੋਰਟ ਦੇ ਅਧਿਕਾਰੀਆਂ ਕੋਲੋਂ ਇਸ ਸਬੰਧੀ ਜਾਣਕਾਰੀ ਲੈ ਕੇ ਆਪਣਾ ਸ਼ੱਕ ਦੂਰ ਕਰ ਸਕਦਾ ਹੈ। ਸੰਗਤਾਂ ਨੂੰ ਆਪਸੀ ਭੇਦ-ਭਾਵ ਮਿਟਾ ਕੇ ਪ੍ਰਮਾਤਮਾ ਨਾਲ ਜੋੜਨ, ਕਿਰਤ ਕਰਨ ਅਤੇ ਨਾਮ ਬਾਣੀ ਦੇ ਰਸੀਏ ‘ਬਾਬਾ ਜਵੰਦ ਸਿੰਘ ਜੀ’ ਦਾ ਜਨਮ 5 ਸਾਵਨ 1880 ਨੂੰ ਪਿੰਡ ਭੰਗਵਾਂ ਵਿਖੇ ਮਾਈ ਖੇਮੀ ਦੀ ਕੁੱਖੋ ਨੱਥਾ ਸਿੰਘ ਦੇ ਘਰ ਹੋਇਆ। ਬਾਲ ਅਵੱਸਥਾ ਵਿੱਚ ਆਪ ਪ੫ਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਜੋ ਵੀ ਬਚਨ ਆਪਨੀ ਰਸਨਾਂ ਵਿੱਚੋ ਉਚਾਰਦੇ ਸੱਚ ਹੋ ਜਾਂਦਾ। ਆਪ ਜੀ ਦਾ ਵਿਆਹ 17 ਸਾਲ ਉਮਰ ਵਿੱਚ ਤਲਵੰਡੀ (ਬਟਾਲਾ) ਵਿਖੇ ਹੋਇਆ। ਆਪ ਜੀ ਦੇ ਸਹੁਰਾ ਪਿਤਾ ਗੰਡਾ ਸਿੰਘ ਨੇ ਆਪ ਜੀ ਨੂੰ ਦਿੱਲੀ ਪੁਲਸ ਵਿਚ ਭਰਤੀ ਕਰਵਾ ਦਿੱਤਾ। ਨੌਕਰੀ ਦੌਰਾਨ ਹੀ ਬਾਬਾ ਜਵੰਦ ਸਿੰਘ ਜੀ ਗੁਰਦੁਆਰਾ ਸੀਸ ਗੰਜ ਵਿੱਖੇ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਸੰਗਤਾਂ ਬਾਬਾ ਜੀ ਦਾ ਰਸੀਲਾ ਕੀਰਤਨ ਸੁਣਨ ਲਈ ਬਹੁਤ ਦੂਰ ਦੁਰਾਡੇ ਤੋ ਆਉਦੀਆਂ ਸਨ। ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਨੋਕਰੀ ਛੱਡ ਕੇ ਬੂਟਾ ਸਿੰਘ ਠੇਕੇਦਾਰ ਨਾਲ ਗੁਰਦੁਆਰਾ ਰਾਵਲ ਪਿੰਡੀ ਚਲੇ ਗਏ ਅਤੇ ਬਾਅਦ ਵਿੱਚ ਫਿਰੋਜਪੁਰ ਸਾਰਾਗੜੀ ਗੁਰਦੁਆਰਾ ਸਾਹਿਬ ਆ ਗਏ।Image result for baba jawand singh ਇੱਥੇ ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆ ਨਾਲ ਹੋਇਆ ਅਤੇ ਦੋਵੇ ਮਹਾਪੁਰਸ਼ ਇੱਕਠੇ ਭਗਤੀ ਕਰਦੇ ਰਹੇ। ਬਾਅਦ ਵਿੱਚ ਬਾਬਾ ਜਵੰਦ ਸਿੰਘ ਜੀ ਰਾਜਾਸਾਂਸੀ ਆ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜਗ੍ਹਾ ਅੱਜ ਸ੫ੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿੱਚ ਸਥਿਤ ਹੈ। ਸ੫ੀ ਗੁਰੂ ਗ੫ੰਥ ਸਾਹਿਬ ਤੇ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਆਪ 18 ਹਾੜ 1922 ਨੂੰ ਸੱਚਖੰਡ ਜਾ ਬਿਰਾਜੇ। ਉਨ੍ਹਾ ਦੀ ਯਾਦ ਵਿਚ ਰਾਜਾਸਾਂਸੀ ਹਵਾਈ ਅੱਡੇ ਦੇ ਘੇਰੇ ਅੰਦਰ ਏਅਰਪੋਰਟ ਅਥਾਰਟੀ ਵੱਲੋ ਬਣਾਈ ਗਈ ਪ੫ਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸੰਤਸਰ ਸਾਹਿਬ ਬਣਾਇਆ ਗਿਆ ਹੈ।
ਇਥੇ ਲਗਾਤਾਰ ਗੁਰਬਾਣੀ ਦਾ ਪ੫ਵਾਹ ਚਲਦਾ ਰਹਿੰਦਾ ਹੈ। ਸ਼ਰਧਾਵਾਨ ਲੋਕ ਇਸ ਜਗ੍ਹਾ ਤੇ ਸ੫ੀ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ। ਇਥੇ ਅੱਜਕਲ੍ਹ ਸੰਗਤਾਂ ਵਾਸਤੇ ਏਅਰਪੋਰਟ ਅਥਾਰਟੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਜਾਣ ਲਈ ਵੱਖਰਾ ਗੇਟ ਲਗਾਇਆ ਗਿਆ ਜੋ ਸਵੇਰੇ 6 ਵਜੇ ਤੋ 8:30 ਵਜੇ ਖੁਲ੍ਹਦਾ ਹੈ ਅਤੇ ਸੰਗਰਾਂਦ ਵਾਲੇ ਦਿਨ ਸਵੇਰੇ 8 ਤੋ ਦੁਪਿਹਰ 12 ਵਜੇ ਖੁੱਲ੍ਹਦਾ ਹੈ ਤੇ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਇਥੇ ਨਤਮਸਤਕ ਹੁੰਦੀਆਂ ਹਨ।Image result for amritsar airport name ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਜਵੰਦ ਸਿੰਘ ਜੀ ਦੀ ਸਾਲਾਨਾਂ 93ਵੀਂ ਬਰਸੀ ਹਵਾਈ ਅੱਡਾ ਅਥਾਰਟੀ, ਲੋਕਲ ਗੁਰਦੁਆਰਾ ਪ੫ਬੰਧਕ ਕਮੇਟੀ ਤੋ ਇਲਾਵਾ ਇਲਾਕਾ ਨਿਵਾਸੀਆਂ ਵੱਲੋ 18 ਹਾੜ੍ਹ (2 ਜੁਲਾਈ) ਨੂੰ ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ (ਅੰਮਿ੍ਰਤਸਰ) ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ, ਜਿਸ ਦੌਰਾਨ ਪੰਥ ਪ੫ਸਿੱਧ ਰਾਗੀ ਢਾਡੀ ਤੇ ਕਥਾਵਚਾਕ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣਗੇ। ਬਰਸੀ ਸਮਾਗਮਾਂ ਨੂੰ ਮੁੱਖ ਰੱਖਦਆਂ 2 ਜੂਲਾਈ ਨੂੰ ਗੁਰਦੁਆਰਾ ਸਾਹਿਬ ਦਾ ਗੇਟ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਸੰਗਤਾਂ ਦੇ ਨਤਮਸਤਕ ਕਰਨ ਲਈ ਖੁੱਲ੍ਹਾ ਰਹੇਗਾ

Related Articles

Back to top button