News

ਅੰਮ੍ਰਿਤਧਾਰੀ ਸਿੱਖ ਬੱਚੇ ਨਾਲ ਸਕੂਲ ਵਿਚ ਦੇਖੋ ਕਿੰਨਾ ਬੁਰਾ ਹੋਇਆ

ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਕੂਲ ਦੇ ਮਾਲਕ ਹਰਚਰਨ ਸਿੰਘ ਵੱਲੋਂ ਪੜ੍ਹਦੇ ਸਹਿਜਪਾਲ ਸਿੰਘ ਨਾਮ ਦੇ ਲੜਕੇ ਨਾਲ ਧੱਕਾ ਕੀਤਾ ਗਿਆ। ਉਸ ਦੀ ਖਿੱਚ ਤੋਂ ਕੀਤੀ ਗਈ ਅਤੇ ਉਸਦੇ ਡੰਡੇ ਮਾਰ ਮਾਰ ਕੇ ਡੰਡਾ ਹੀ ਤੋੜ ਦਿੱਤਾ ਗਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣੇ ਵਿੱਚ ਸਕੂਲ ਦੇ ਮਾਲਕ ਦੇ ਖਿਲਾਫ ਦਰਖ਼ਾਸਤ ਦਿੱਤੀ ਹੈ। ਇਹ ਸਕੂਲ ਮਾਲਕ ਖੁਦ ਭੈਣੀਆਂ ਪਿੰਡ ਵਿੱਚ ਸਰਕਾਰੀ ਸਕੂਲ ਅਧਿਆਪਕ ਹੈ। ਪੁਲਿਸ ਨੇ ਬੱਚੇ ਨੂੰ ਮੈਡੀਕਲ ਕਰਵਾਉਣ ਦੀ ਸਲਾਹ ਦੇਖ ਕੇ ਜਾਂਚ ਸੁਰੂ ਕਰ ਦਿੱਤੀ ਹੈ। ਜੋਬਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਹਿਜਪਾਲ ਸਿੰਘ ਉਸ ਦੇ ਚਾਚੇ ਦਾ ਲੜਕਾ ਹੈ। ਸਕੂਲ ਮਾਲਕ ਹਰਚਰਨ ਸਿੰਘ ਨੇ ਜੋਬਨਪ੍ਰੀਤ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਨੇ ਸਹਿਜਪਾਲ ਸਿੰਘ ਨਾਲ ਧੱਕਾ ਕੀਤਾ ਹੈ। ਜੋਬਨਪ੍ਰੀਤ ਸਿੰਘ ਨੇ ਸੋਚਿਆ ਕਿ ਵੈਸੇ ਹੀ ਮਾੜੀ ਮੋਟੀ ਝਿੜਕ ਝੰਬ ਕੀਤੀ ਹੋਣੀ ਹੈ। ਉਨ੍ਹਾਂ ਨੇ ਆਖ ਦਿੱਤਾ ਕੋਈ ਗੱਲ ਨਹੀਂ। ਜਦੋਂ ਉਨ੍ਹਾਂ ਨੇ ਘਰ ਆ ਕੇ ਵੇਖਿਆ ਤਾਂ ਲੜਕੇ ਦੇ ਸਰੀਰ ਤੇ ਨਿਸ਼ਾਨ ਪਏ ਹੋਏ ਸਨ। ਇਸ ਤੇ ਉਹ ਸਕੂਲ ਗਏ ਪਰ ਸਕੂਲ ਮਾਲਕ ਉਨ੍ਹਾਂ ਨੂੰ ਨਹੀਂ ਮਿਲੇ, ਦੂਸਰੇ ਦਿਨ ਉਹ ਫਿਰ ਗਏ। ਸਕੂਲ ਮਾਲਕ ਨੇ ਇਹ ਗੱਲ ਮੰਨੀ ਕਿ ਉਨ੍ਹਾਂ ਨੇ ਬੱਚੇ ਨਾਲ ਧੱਕਾ ਕੀਤਾ ਹੈ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਸਕੂਲ ਦਾ ਕੈਮਰਾ ਦਿਖਾਓ ਤਾਂ ਉਨ੍ਹਾਂ ਨੇ ਕੈਮਰਾ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ।ਜਦੋਂ ਉਨ੍ਹਾਂ ਨੇ ਸਕੂਲ ਮਾਲਕ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਕਰਨਾ ਹੈ ਕਰ ਲਓ। ਹਰਚਰਨ ਸਿੰਘ ਦੀ ਪਤਨੀ ਦਾ ਵੀ ਇਹ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ। ਜੋਬਨਪ੍ਰੀਤ ਸਿੰਘ ਅਨੁਸਾਰ ਸਕੂਲ ਮਾਲਕ ਖੁਦ ਅਧਿਆਪਕ ਹੈ। ਪਰ ਡਿਊਟੀ ਜਾਣ ਦੀ ਬਜਾਏ ਆਪਣੇ ਸਕੂਲ ਵਿੱਚ ਹੀ ਬੈਠਾ ਰਹਿੰਦਾ ਹੈ। ਪੀੜਤ ਬੱਚੇ ਦੇ ਅਨੁਸਾਰ ਸਕੂਲ ਵਿੱਚ ਕਿਸੇ ਗੱਲ ਨੂੰ ਲੈ ਕੇ ਸਕੂਲ ਵਾਲਿਆਂ ਨੇ ਸਭ ਦੇ ਮੋਬਾਈਲ ਰਖਵਾ ਲਏ ਸਨ। ਉਹ ਮੈਡਮ ਨੂੰ ਪੁੱਛ ਕੇ ਮੋਬਾਇਲ ਲੈਣ ਗਿਆ ਸੀ। ਪਰ ਸਕੂਲ ਮਾਲਕ ਨੇ ਉਸ ਨਾਲ ਬੁਰਾ ਸਲੂਕ ਕੀਤਾ ਹੈ। ਉਨ੍ਹਾਂ ਨੇ ਸਕੂਲ ਮਾਲਕ ਖ਼ਿਲਾਫ਼ ਪੁਲਿਸ ਕੋਲ ਦਰਖਾਸਤ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਲੜਕੇ ਦਾ ਮੈਡੀਕਲ ਕਰਵਾਉਣ ਦੀ ਸਲਾਹ ਦਿੱਤੀ ਹੈ। ਸਕੂਲ ਮਾਲਕ ਨੇ ਵੀ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਬੱਚਿਆਂ ਦੇ ਮਾਤਾ ਪਿਤਾ ਮੋਬਾਇਲ ਫੋਨ ਕਾਰਨ ਉਨ੍ਹਾਂ ਦੇ ਗਲ ਪੈ ਰਹੇ ਹਨ। ਪੁਲਿਸ ਜਾਂਚ ਕਰ ਰਹੀ ਹੈ। ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੁਣ ਇਸ ਮਾਮਲੇ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ ਇਹ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button