Punjab

ਅੰਗਰੇਜ਼ਾਂ ਵੇਲੇ ਦੇ ਬਣੇ ਘਰਾਟ ਜੋ ਅੱਜ ਵੀ ਚਲਦੇ ਨੇ, ਇਸਦਾ ਪੀਸਿਆ ਆਟਾ ਸਿਹਤ ਲਈ ਲਾਹੇਵੰਦ | Amritsar

ਕੋਈ ਸਮਾਂ ਸੀ ਜਦੋਂ ਇਸ ਪਣ ਬਿਜਲੀ ਘਰ ਤੋਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਸੀ ਨਾਲ ਹੀ ਕਣਕ ਪੀਹਣ ਵਾਲੇ ਘਰਾਟ ਵੀ ਲੱਗੇ ਹੋਏ ਸਨ। ਜਾਣਕਾਰੀ ਅਨੁਸਾਰ ਇਸ ਪਣ ਬਿਜਲੀ ਘਰ ਨੂੰ 19ਵੀਂ ਸਦੀ ਦੇ ਅਖ਼ੀਰ ਵਿਚ ਅੰਗਰੇਜ਼ਾਂ ਵੱਲੋਂ ਬਣਵਾਇਆ ਗਿਆ ਸੀ ਪਰ ਜਿਵੇਂ ਹੀ ਅੰਗਰੇਜ਼ ਭਾਰਤ ਛੱਡ ਕੇ ਗਏ। ਓਵੇਂ ਹੀ ਇਹ ਪਣ ਬਿਜਲੀ ਘਰ ਵੀ ਬੰਦ ਹੋ ਗਿਆ।ਹਾਲਾਂਕਿ ਕਰੀਬ 1950 ਤਕ ਘਰਾਟ ਓਵੇਂ ਜਿਵੇਂ ਚਲਦੇ ਰਹੇ। 100 ਤੋਂ ਜ਼ਿਆਦਾ ਸਾਲ ਪੁਰਾਣੀ ਇਸ ਇਮਾਰਤ ਦੀ ਮਜ਼ਬੂਤੀ ਅਜੇ ਵੀ ਓਵੇਂ ਜਿਵੇਂ ਬਰਕਰਾਰ ਹੈ ਪਰ ਸਾਂਭ ਸੰਭਾਲ ਨਾ ਹੋਣ ਕਰਕੇ ਇਹ ਵਿਰਾਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਸਾਫ਼ ਸਫ਼ਾਈ ਨਾ ਹੋਣ ਕਰਕੇ ਇੱਥੇ ਬਹੁਤ ਸਾਰਾ ਘਾਹ ਫੂਸ ਪੈਦਾ ਹੋ ਗਿਆ। ਜਿਸ ਕਾਰਨ ਇਸ ਨੂੰ ਦੇਖਣ ਦੀ ਇੱਛਾ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇੱਥੇ ਨਹੀਂ ਆ ਪਾਉਂਦੇ।ਘਰਾਟ ਨੂੰ ਨਵਿਆਉਣ ਲਈ ਕੀਤਾ ਜਾਵੇ ਖਾਕਾ ...ਦਰਅਸਲ ਇੱਥੇ ਨੇੜਿਓਂ ਲੰਘਦੀ ਨਹਿਰ ਦੇ ਪਾਣੀ ਨੂੰ ਇੱਥੇ ਲਿਆਂਦਾ ਗਿਆ ਸੀ ਜੋ ਇੱਥੇ ਲੱਗੀਆਂ ਟਰਬਾਈਨਾਂ ਦੇ ਪੱਖਿਆਂ ਨੂੰ ਘੁੰਮਾਉਂਦਾ ਸੀ। ਜਿਸ ਨਾਲ ਬਿਜਲੀ ਪੈਦਾ ਹੁੰਦੀ ਸੀ ਨਾਲ ਹੀ ਇੱਥੇ ਲੱਗੇ ਘਰਾਟ ਵੀ ਚੱਲਦੇ ਸਨ ਪਰ ਅੰਗਰੇਜ਼ਾਂ ਤੋਂ ਬਾਅਦ ਬਣੀ ਸਰਕਾਰ ਨੇ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ। ਅੰਮ੍ਰਿਤਸਰ ਵਿਚ ਜਿਸ ਜਗ੍ਹਾ ਇਹ ਪਨ ਬਿਜਲੀ ਘਰ ਬਣਾਇਆ ਗਿਆ ਸੀ। ਉਸ ਨੂੰ ਤਾਰਾਂ ਵਾਲਾ ਪੁਲ ਕਿਹਾ ਜਾਂਦਾ ਹੈ। ਇੱਥੇ ਬਣੀ ਇਮਾਰਤ ਵਿਚ ਅਜੇ ਵੀ ਬਹੁਤ ਸਾਰੀ ਮਸ਼ੀਨਰੀ ਦੇਖੀ ਜਾ ਸਕਦੀ ਹੈ ਪਰ ਸਮੇਂ ਦੇ ਨਾਲ ਹੁਣ ਇਹ ਪਨ ਬਿਜਲੀ ਘਰ ਅੰਮ੍ਰਿਤਸਰ ਦੀ ਵਿਰਾਸਤ ਬਣ ਚੁੱਕਾ ਹੈ। ਜਿਸ ਨੂੰ ਸਾਂਭੇ ਜਾਣ ਦੀ ਬੇਹੱਦ ਲੋੜ ਹੈ।

Related Articles

Back to top button