Sikh News

ਅਰਦਾਸ ਨਾਲ ਸ਼ੁਰੂ ਹੋਈ ਅਮਰੀਕੀ ਸੰਸਦ | Sikh Giani Ji Does 1st Sikh Ardas in U.S. Senate

ਸਿੱਖ ਅਮਰੀਕਾ ਵਿਚ 100 ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ ਪਰ 16 ਅਕਤੂਬਰ, 2019 ਦਾ ਦਿਨ ਸਿੱਖ ਧਰਮ ਲਈ ਇਤਿਹਾਸਕ ਦਿਨ ਬਣ ਗਿਆ।” ਇਤਿਹਾਸ ਵਿਚ ਪਹਿਲੀ ਅਮਰੀਕੀ ਸੈਨੇਟ ਦੇ ਚੈਂਬਰ ਵਿੱਚ ਗੁਰਬਾਣੀ ਦੀ ਗੂੰਜ ਸੁਣਾਈ ਦਿਤੀ ਜਦੋਂ ਮੈਲਬਰਨ ਵਾਸੀ ਗਿਆਨੀ ਸੁਖਵਿੰਦਰ ਸਿੰਘ ਸੰਸਦ ਦੇ ਉਪਰਲੇ ਸਦਨ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਪੁੱਜੇ। ਗਿਆਨੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਵੇਂ ਪ੍ਰਮਾਤਮਾ ਨੂੰ ਵੱਖੋ-ਵੱਖਰੇ ਨਾਂ ਨਾਲ ਯਾਦ ਕਰਦੇ ਹਾਂ ਪਰ ਉਹ ਇਕ ਹੈ। ਉਧਰ ਸੈਨੇਟ ਮੈਂਬਰ ਪੈਟ ਟੌਮੀ ਨੇ ਅਰਦਾਸ ਵਿਚ ਸ਼ਾਮਲ ਹੋਣ ਮਗਰੋਂ ਟਵੀਟ ਕੀਤਾImage result for giani sukhwinder singh ਕਿ ਗਿਆਨੀ ਸੁਖਵਿੰਦਰ ਸਿੰਘ ਦਾ ਸਵਾਗਤ ਕਰਦਿਆਂ ਬਹੁਤ ਚੰਗਾ ਲੱਗਿਆ।
ਦੱਸ ਦੇਈਏ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਰਦਾਸ ਕਰਨ ਲਈ ਗਿਆਨੀ ਸੁਖਵਿੰਦਰ ਸਿੰਘ ਨੂੰ ਖ਼ਾਸ ਤੌਰ ‘ਤੇ ਸੱਦਿਆ ਗਿਆ ਸੀ।

Related Articles

Back to top button