Punjab

ਅਨਲੌਕ-5 ਤਹਿਤ ਪੰਜਾਬ ‘ਚ ਹਟਾਇਆ ਕਰਫਿਊ ਤੇ ਲੌਕਡਾਊਨ, ਵਿਆਹਾਂ ਲਈ ਵੱਡਾ ਫੈਸਲਾ

ਪੰਜਾਬ ‘ਚ ਭਾਵੇਂ ਅਜੇ ਵੀ ਰੋਜ਼ਾਨਾ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਤੇ ਇਸ ਜਾਨਲੇਵਾ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਇਸ ਦੇ ਬਾਵਜੂਦ ਅਨਲੌਕ-5 ਤਹਿਤ ਪੰਜਾਬ ਵਿਚ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਮਾਸਕ ਪਹਿਣਨ ਦੇ ਨਾਲ-ਨਾਲ ਹੋਰ ਨੇਮਾਂ ਦੀ ਪਾਲਣਾ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।Unlock 5 New guidelines Punjab relaxation Night curfew and Sunday lockdown ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਫੈਸਲੇ ਮੁਤਾਬਕ ਹੁਣ ਜਿੱਥੇ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਉੱਥੇ ਹੀ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ। ਯਾਨੀ ਹੁਣ ਆਉਣ ਜਾਣ ਲਈ ਹਾਲਾਤ ਪਹਿਲਾਂ ਵਾਂਗ ਹੋ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਵਿਆਹ ਸਮਾਗਮਾਂ ਤੇ ਮਰਗ ਦੇ ਇਕੱਠ ‘ਤੇ 100 ਬੰਦਿਆਂ ਦੇ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਹੈ।ਸਿੱਖਿਆ ਅਦਾਰੇ ਖੋਲ੍ਹਣ ਦਾ ਫੈਸਲਾ 15 ਅਕਤੂਬਰ ਤੋਂ ਬਾਅਦ ਲਿਆ ਜਾਏਗਾ। ਕੇਂਦਰ ਸਰਕਾਰ ਨੇ ਅਨਲੌਕ 5 ਦੀਆਂ ਨਵੀਆਂ ਹਦਾਇਤਾਂ ‘ਚ ਸਕੂਲ ਖੋਲ੍ਹਣ ਦਾ ਫੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ।

Related Articles

Back to top button