News

ਅਜਿਹੀ ਘਟਨਾ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ | TV Reporter Victoria Price | Surkhab TV

ਕਦੇ ਕਦੇ ਦੁਨੀਆ ਵਿਚ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਬੰਦਾ ਸੋਚ ਵੀ ਨਹੀਂ ਸਕਦਾ। ਭਲਾ ਕੋਈ ਟੀਵੀ ਦੇਖਦੇ ਦੇਖਦੇ ਕਿਸੇ ਦੀ ਜਾਨ ਬਚਾ ਸਕਦਾ ?? ਜਾਂ ਕੋਈ anchor ਕੁੜੀ ਟੀਵੀ ਤੇ ਖਬਰਾਂ ਪੜ੍ਹ ਰਹੀ ਹੋਵੇ ਤੇ ਕੋਈ ਦਰਸ਼ਕ ਉਸਨੂੰ ਈ-ਮੇਲ ਕਰਕੇ ਉਸਦੀ ਜਾਨ ਬਚਾ ਦਵੇ !!ਅਮਰੀਕਾ ਦੇ ਇੱਕ ਨਿਊਜ਼ ਚੈਨਲ ਦੀ ਪੱਤਰਕਾਰ ਵਿਕਟੋਰੀਆ ਪ੍ਰਾਈਸ ਨੇ ਆਪਣੀ ਇੱਕ ਦਰਸ਼ਕ ਦਾ ਧੰਨਵਾਦ ਕੀਤਾ ਹੈ ਕਿਉਂਕਿ ਉਸ ਦਰਸ਼ਕ ਨੇ ਪੱਤਰਵਾਕ ਵਿਕਟੋਰੀਆ ਦੀ ਸਮਾਂ ਰਹਿੰਦੇ ਜਾਣ ਬਚਾ ਲਈ। ਵਿਕਟੋਰੀਆ ਨੇ ਆਪਣੇ ਟਵਿੱਟਰ ਅਕਾਉਂਟ ਜ਼ਰੀਏ ਦੱਸਿਆ ਕਿ, “ਇੱਕ ਦਰਸ਼ਕ ਨੇ ਮੈਨੂੰ ਪਿਛਲੇ ਮਹੀਨੇ ਇੱਕ ਈ-ਮੇਲ ਕੀਤਾ ਸੀ। ਦਰਅਸਲ ਇਸ ਈ-ਮੇਲ ‘ਚ ਲਿਖਿਆ ਸੀ, ”ਹੈਲੋ, ਮੈਂ ਹੁਣੇ-ਹੁਣੇ ਤੁਹਾਡੀ ਨਿਊਜ਼ ਰਿਪੋਰਟ ਦੇਖੀ ਹੈ ਅਤੇ ਮੈਨੂੰ ਤੁਹਾਡੀ ਗਰਦਨ ‘ਤੇ ਦਿਖ ਰਹੀ ਗੰਢ ਨੂੰ ਦੇਖ ਕੇ ਫ਼ਿਕਰ ਹੋ ਰਹੀ ਹੈ।Men With Breast Cancer Need More Treatment Options and Access to ... ਕਿਰਪਾ ਕਰਕੇ ਤੁਸੀਂ ਆਪਣਾ ਥਾਇਰਡ ਚੈੱਕ ਕਰਵਾਓ। ਕਿਉਂਕਿ ਇਸ ਤਰ੍ਹਾਂ ਦੀ ਗੰਢ ਮੇਰੇ ਵੀ ਗਰਦਨ ‘ਤੇ ਸੀ ਤੇ ਡਾਕਟਰਾਂ ਤੋਂ ਪਤਾ ਚੱਲਿਆ ਕਿ ਇਹ ਗੰਢ ਕੈਂਸਰ ਦੀ ਹੈ। ਇਸ ਈ-ਮੇਲ ਤੋਂ ਬਾਅਦ ਵਿਕਟੋਰੀਆ ਨੇ ਆਪਣੇ ਆਫ਼ਿਸ ਤੋਂ ਮੈਡੀਕਲ ਲੀਵ ਲੈ ਲਈ, ਤੇ ਤੁਰੰਤ ਆਪਣੇ ਇਲਾਜ ਲਈ ਡਾਕਟਰਾਂ ਦੀ ਸਲਾਹ ਲੈਣ ਲਈ ਰਾਬਤੇ ‘ਚ ਰਹੀ। ਟੈਸਟ ਕੀਤੀਆਂ ਗਈਆਂ ਰਿਪੋਰਟਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਟਿਊਮਰ ਵਿਕਟੋਰੀਆ ਦੇ ਥਾਇਰਡ ਦੇ ਵਿਚਾਲੇ ਹੈ, ਤੇ ਇਹ ਗਲੈਂਡਸ ਨੂੰ ਅੱਗੇ ਤੇ ਉੱਤੇ ਵੱਲ ਧੱਕ ਰਿਹਾ ਹੈ, ਇਸ ਲਈ ਗਲੇ ਤੋਂ ਥੋੜ੍ਹਾ ਬਾਹਰ ਨਿਕਲਿਆ ਹੋਇਆ ਦਿਖ ਰਿਹਾ ਹੈ।” ਵਿਕਟੋਰੀਆ ਨੇ ਦੱਸਿਆ ਕਿ ਡਾਕਟਰਾਂ ਮੁਤਾਬਿਕ ਟਿਊਮਰ ਕੱਢਣ ਲਈ ਉਨ੍ਹਾਂ ਦਾ ਇੱਕ ਆਪਰੇਸ਼ਨ ਹੋਵੇਗਾ।ਵਿਕਟੋਰੀਆ ਨੇ ਇੱਕ ਇੰਸਟਾਗ੍ਰਾਮ ਪੋਸਟ ਪਾਈ ਤੇ ਦੋਬਾਰਾ ਉਸ ਦਰਸ਼ਕ ਦਾ ਧੰਨਵਾਦ ਕੀਤਾ ਤੇ ਕਿਹਾ ਕਿ 8 ਵਜੇ ਅਸੀ ਦਰਸ਼ਕਾਂ ਨੂੰ ਦੇਸ਼-ਵਿਦੇਸ਼ ਦੀ ਜਾਣਕਾਰੀ ਦੇਣ ਲਈ ਸਾਹਮਣੇ ਹੁੰਦੇ ਹਾਂ, ‘ਪਰ ਇਹ ਰੋਲ ਉਸ ਸਮੇਂ ਬਦਲ ਗਿਆ ਜਦੋਂ ਕਿਸੇ ਇੱਕ ਦਰਸ਼ਕ ਨੇ ਮੇਰੇ ਗਲੇ ‘ਤੇ ਬਣੀ ਗੰਢ ਨੂੰ ਪਛਾਣ ਕੇ ਮੇਰੀ ਜਾਣ ਬਚਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਲਈ ਉਸ ਦਰਸ਼ਕ ਦੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਨ। ਪੱਤਰਕਾਰ ਨੇ ਦੱਸਿਆ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਉਹ ਇੰਨੀ ਮਸਰੂਫ਼ ਹੋ ਗਈ ਕਿ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ, ”ਇੱਕ ਪੱਤਰਕਾਰ ਦੇ ਤੌਰ ‘ਤੇ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਮੈਂ ਬਿਨਾਂ ਰੁਕੇ ਕੰਮ ਕੀਤਾ ਅਤੇ ਲਗਾਤਾਰ ਆ ਰਹੀ ਕੋਰੋਨਾ ਜਾਣਕਾਰੀ ਦੇ ਲਈ ਲਗਾਤਾਰ ਸ਼ਿਫ਼ਟ ਕੀਤੀਆਂ।” ਵਿਕਟੋਰੀਆ ਨੇ ਇੱਕ ਆਰਟੀਕਲ ‘ਚ ਲਿਖਿਆ, ‘ਜੇ ਮੈਨੂੰ ਕਦੇ ਉਹ ਈ-ਮੇਲ ਨਾ ਮਿਲਦਾ, ਤਾਂ ਮੈਂ ਡਾਕਟਰ ਕੋਲ ਨਾ ਜਾਂਦੀ ਅਤੇ ਕੈਂਸਰ ਸ਼ਾਇਦ ਇਸੇ ਤਰ੍ਹਾਂ ਹੀ ਫ਼ੈਲਦਾ ਰਹਿੰਦਾ।ਸੋ ਅਜਿਹੀਆਂ ਘਟਨਾਵਾਂ ਬਾਰੇ ਸੁਣਕੇ ਅਚੰਭਾ ਵੀ ਹੁੰਦਾ ਹੈ ਪਰ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਕੀ ਕਦੋਂ ਕੀ ਹੋ ਜਾਣਾ,ਕਿਹੜੀ ਬਿਧ ਬਣ ਜਾਣੀ ਹੈ ਇਹ ਬੰਦੇ ਨੂੰ ਨਹੀਂ ਪਤਾ। ਸ਼ਾਇਦ ਵਿਕਟੋਰੀਆ ਦੀਆਂ ਖਬਰਾਂ ਉਹ ਦਰਸ਼ਕ ਨਾ ਦੇਖਦਾ ਤਾਂ ਹੋ ਸਕਦਾ ਬਿਮਾਰੀ ਕਰਕੇ ਉਸਦੀ ਜਾਨ ਨੂੰ ਖਤਰਾ ਹੋ ਜਾਂਦਾ। ਪਰ ਬਿਧ ਐਸੀ ਬਣ ਗਈ ਜੋ ਉਸਦੀ ਜਾਨ ਬਚਾ ਗਈ।

Related Articles

Back to top button