Punjab

ਅਜਿਹਾ ਫੈਸਲਾ ਜੋ ਇਤਿਹਾਸ ਹੋ ਨਿਬੜਿਆ | General Harbaksh Singh

11 ਸਿਤੰਬਰ 1965 ਕੀ ਸਵੇਰ 9:30 ਵਜੇ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਅਨੰਤ ਸਿੰਘ ਨੂੰ 7 ਇਨਫੈਂਟ੍ਰੀ ਡਿਵੀਜ਼ਨ ਦੇ ਦਫ਼ਤਰ ਸੱਦਿਆ ਗਿਆ ਅਤੇ ਪੱਛਮੀ ਕਮਾਨ ਦੇ ਕਮਾਂਡਰ ਲੈਫ਼ਨੀਨੈਂਟ ਜਨਰਲ ਹਰਬਖਸ਼ ਸਿੰਘ ਨੇ ਉਨ੍ਹਾਂ ਨੂੰ ਇੱਕ ਖਾਸ ਜ਼ਿੰਮੇਵਾਰੀ ਸੌਂਪੀ।ਹਰਬਖਸ਼ ਸਿੰਘ ਸਿੱਖ ਰੈਜੀਮੈਂਟ ਦੇ ਕਰਨਲ ਵੀ ਸਨ। ਉਨ੍ਹਾਂ ਨੇ ਅਨੰਤ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੂੰ ਵਲਟੋਹਾ `ਤੇ ਉਤਾਰ ਦਿੱਤਾ ਜਾਏਗਾ ਅਤੇ ਫਿਰ ਉੱਥੋਂ ਪੈਦਲ 19 ਕਿਲੋਮੀਟਰ ਚੱਲ ਕੇ ਪਾਕਿਸਤਾਨੀ ਖੇਤਰ `ਚ ਵੜ ਕੇ ਖੇਮਕਰਨ-ਕਸੂਰ ਸੜਕ `ਤੇ ਰੋਡ ਬਲਾਕ ਬਣਾਉਣਾ ਪਏਗਾ।ਇਹ ਕੰਮ 12 ਸਿਤੰਬਰ ਦੀ ਸਵੇਰ 5.30 ਵਜੇ ਤੱਕ ਹੋ ਜਾਣਾ ਚਾਹੀਦਾ ਹੈ। ਉਸੇ ਵੇਲੇ ਖੇਮਕਰਨ `ਚ ਪਹਿਲਾਂ ਤੋਂ ਹੀ ਲੜ ਰਹੇ 4 ਮਾਉਂਟੇਨ ਡਿਵੀਜ਼ਨ ਦੇ ਫੌਜੀ 9 ਹੋਰਸ ਦੇ ਟੈਂਕਾਂ ਨਾਲ ਅੱਗੇ ਵੱਧ ਕੇ ਸਵੇਰੇ 8 ਵਜੇ ਉਨ੍ਹਾਂ ਨਾਲ ਜਾ ਮਿਲਣਗੇ।12 ਸਿਤੰਬਰ ਦਾ ਦਿਨ 4 ਸਿੱਖ ਰੈਜੀਮੈਂਟ ਦਾ ‘ਬੈਟਲ ਔਨਰ’ ਦਿਨ ਸੀ।1956: ਇੱਕ ਦਿਨ ਜਿੱਤੇ ਤੇ ਦੂਜੇ ਦਿਨ ਬਣੇ ...68 ਸਾਲ ਪਹਿਲਾਂ 12 ਸਿਤੰਬਰ, 1897 ਨੂੰ ਇਸੇ ਦਿਨ ਨੌਰਥ ਵੈਸਟ ਫ੍ਰੰਟੀਅਰ `ਚ 4 ਸਿੱਖ ਰੈਜੀਮੈਂਟ ਦੇ 22 ਜਵਾਨਾਂ ਨੇ ਹਜ਼ਾਰਾਂ ਅਫ਼ਰੀਦੀ ਅਤੇ ਔਰਕਜ਼ਈ ਕਬਾਈਲੀਆਂ ਦਾ ਸਾਹਮਣਾ ਕਰਦੇ ਹੋਏ ਆਖਿਰੀ ਦਮ ਤੱਕ ਉਨ੍ਹਾਂ ਦਾ ਸਾਹਮਣਾ ਕੀਤਾ ਸੀ ਅਤੇ ਆਪਣੇ ਹਥਿਆਰ ਨਹੀਂ ਸੁੱਟੇ ਸਨ।ਇਹ ਲੜਾਈ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਚਲਦੀ ਰਹੀ। ਉਨ੍ਹਾਂ ਸਾਰੇ 22 ਫੌਜੀਆਂ ਨੂੰ ‘ਆਈਯੂਐੱਮ’ ਦਿੱਤਾ ਗਿਆ ਸੀ, ਜੋ ਉਸ ਵੇਲੇ ਬ੍ਰਿਟੇਨ ਦਾ ਸਭ ਤੋਂ ਵੱਡਾ ਬਹਾਦਰੀ ਇਨਾਮ ਸੀ। ਇਹ ਅੱਜ-ਕੱਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ।
ਇਸ ਲੜਾਈ ਨੂੰ ਸਾਰਾਗੜ੍ਹੀ ਦੀ ਲੜਾਈ ਕਿਹਾ ਜਾਂਦਾ ਹੈ ਅਤੇ ਇਸ ਦੀ ਗਿਣਤੀ ਬਹਾਦਰੀ ਨਾਲ ਲੜੀ ਗਈ ਵਿਸ਼ਵ ਦੀਆਂ 8 ਵੱਡੀਆਂ ਲੜਾਈਆਂ `ਚ ਮੰਨੀ ਜਾਂਦੀ ਹੈ। ਹਰਬਖਸ਼ ਸਿੰਘ ਚਾਹੁੰਦੇ ਸੀ ਕਿ 4 ਸਿੱਖ ਰੈਜੀਮੈਂਟ ਦੇ ਜਵਾਨ ਆਪਣੇ ‘ਬੈਟਲ ਔਨਰ ਡੇ’ ਨੂੰ ਖੇਮਕਰਨ `ਚ ਇਸ ਮੁਹਿੰਮ ਨੂੰ ਪੂਰਾ ਕਰਦੇ ਹੋਏ ਮਨਾਉਣ।

Related Articles

Back to top button