ਅਗਲਿਆਂ ਨੇ ਪੈਰਾਂ ਭਾਰ ਬਿਠਾ ਲਏ ‘Tiktok ਵਾਲੇ ਸੂਰਮੇ’ | Surrey Canada | Surkhab TV

ਆਮ ਕਰਕੇ ਕਿਹਾ ਜਾਂਦਾ ਕਿ ਅਜਕਲ ਦੇ ਪੰਜਾਬੀ ਗਾਇਕ ਜੋ ਗੀਤ ਗਾ ਰਹੇ ਤੇ ਜੋ ਆਪਣੇ ਗੀਤਾਂ ਦੇ ਵੀਡੀਓ ਬਣਾ ਰਹੇ ਉਸਦਾ ਅਸਰ ਨੌਜਵਾਨੀ ਤੇ ਪੈ ਰਿਹਾ,ਜਦੋ ਕਿ ਗਾਇਕ ਕਹਿੰਦੇ ਗੀਤ ਮਨੋਰੰਜਨ ਨੂੰ ਹਨ ਤੇ ਜੋ ਲੋਕ ਸੁਣਦੇ ਅਸੀਂ ਉਹ ਗਾਉਂਦੇ ਹਾਂ। ਗਾਇਕੀ ਤਾਂ ਗਾਇਕੀ ਨਾਲ ਹੀ ਟਿਕਟੋਕ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੋਈ ਹੈਤੇ ਇਸਦਾ ਅਸਰ ਪਿਛਕੇ ਸਮੇਂ ਵਿਚ ਸਭ ਨੇ ਦੇਖਿਆ ਹੈ। ਗੱਲ ਪੰਜਾਬ ਤੋਂ ਵਿਦੇਸ਼ ਗਏ ਉਹਨਾਂ ਪੰਜਾਬੀ ਮੁੰਡਿਆਂ ਦੀ ਕਰਨ ਲੱਗੇ ਹਾਂ ਜੋ ਇਹਨਾਂ ਗਾਇਕਾਂ ਦੀਆਂ ਫੁਕਰੀਆਂ ਪਿੱਛੇ ਲਗਕੇ ਆਪਣਾ ਝੁੱਗਾ ਚੌੜ ਕਰਵਾ ਲੈਂਦੇ ਹਨ ਜਿਸਦੀ ਤਾਜਾ ਮਿਸਾਲ ਕਨੇਡਾ ਦੇ ਸ਼ਹਿਰ ਸਰੀ ਤੋਂ ਮਿਲਦੀ ਹੈ।ਇਹ ਵੀਡੀਓ ਸਰੀ ਦੀ ਕੋਲਬਰੁੱਕ ਪਾਰਕ ਦੀ ਹੈ, ਜਿੱਥੇ ਦਰਜਨ ਦੇ ਕਰੀਬ ਪੰਜਾਬੀ ਨੌਜਵਾਨ ਕੱਲ੍ਹ ਐਮਰਜੈਂਸੀ ਰਿਸਪੌਂਸ ਟੀਮ, ਗੈਂਗ ਟਾਸਕ ਫੋਰਸ ਅਤੇ ਪੁਲਿਸ ਨੇ ਗ੍ਰਿਫ਼ਤਾਰ ਕੀਤੇ।ਕਿਸੇ ਨੇ ਪੁਲਿਸ ਨੂੰ ਫ਼ੋਨ ਕੀਤਾ ਕਿ ਕੁਝ ਨੌਜਵਾਨ ਪਾਰਕ ‘ਚ ਸਪੋਰਟਸ ਕਾਰਾਂ ਅਤੇ ਗੰਨਾਂ ਨਾਲ ਹੜਦੁੰਗ ਮਚਾ ਰਹੇ ਹਨ। ਗੰਨਾਂ ਦਾ ਨਾਮ ਸੁਣ ਕੇ ਐਮਰਜੈਂਸੀ ਰਿਸਪੌਂਸ ਟੀਮ ਅਤੇ ਗੈਂਗ ਟਾਸਕ ਫੋਰਸ ਨੇ ਜਾ ਧਾਵਾ ਬੋਲਿਆ ਤੇ ਜਦ ਜਾ ਕੇ ਮੁੰਡੇ ਲੰਮੇ ਪਾਏ ਤਾਂ ਗੰਨਾਂ ਨਕਲੀ ਨਿਕਲੀਆਂ।ਪੁਲਿਸ ਨੂੰ ਪੁੱਛ-ਗਿੱਛ ਦੌਰਾਨ ਇਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਅਸੀਂ ਤਾਂ ਟਿਕਟੌਕ ਲਈ ਵੀਡੀਓ ਬਣਾ ਰਹੇ ਸੀ,ਨਕਲੀ ਗੰਨਾ ਨਾਲ। ਹੁਣ ਹਿਸਾਬ ਲਾਓ ਕਿ ਪੰਜਾਬ ਤੋਂ ਲੱਖਾਂ ਪੈਸੇ ਲਾ ਕੇ ਵਿਦੇਸ਼ ਕਮਾਈ ਕਰਨ,ਤਰੱਕੀ ਕਰਨ ਗਏ ਇਹ ਮੁੰਡੇ ਜਦੋਂ ਇਹਨਾਂ ਗਾਇਕਾਂ ਮਗਰ ਲਗਕੇ ਅਜਿਹੀਆਂ ਹਰਕਤਾਂ ਕਰਨਗੇ ਤਾਂ ਇਸਦਾ ਨੁਕਸਾਨ ਗਾਇਕਾਂ ਦਾ ਹੋਣਾ ਜਾਂ ਇਹਨਾਂ ਮੁੰਡਿਆਂ ਦਾ ? ਗਾਉਣ ਵਾਲੇ ਤਾਂ ਕਿਰਾਏ ਤੇ ਗੱਡੀਆਂ ਲੈ ਕੇ,ਕਿਰਾਏ ਤੇ ਗੰਨਾਂ ਲੈ ਕੇ ਵੀਡੀਓ ਬਣਾ ਲੈਂਦੇ,ਤੇ ਅਜਿਹੇ ਨੌਜਵਾਨ ਮੁਫਤੋ ਮੁਫਤੀ ਭੂਏ ਚੜੇ ਆਪਣਾ ਝੁੱਗਾ ਚੌੜ ਕਰ ਲੈਂਦੇ। ਰੱਬ ਦਾ ਸ਼ੁਕਰ ਹੈ ਕਿ ਨਕਲੀ ਗੰਨ ਦੇ ਭੁਲੇਖੇ ਕਿਸੇ ਪੁਲਿਸ ਵਾਲੇ ਨੇ ਅਸਲੀ ਗੋਲੀ ਨਹੀਂ ਮਾਰ ਦਿੱਤੀ। ਬਾਕੀ ਇਸ ਮਾਮਲੇ ਦੀ ਪੁਲਿਸ ਵੱਲੋਂ ਹੋਰ ਜਾਂਚ ਜਾਰੀ ਹੈ।