Sikh News

ਅਖੀਰ SGPC ਪ੍ਰਧਾਨ ਲੌਂਗੋਵਾਲ ਨੇ ਚੁੱਪੀ ਤੋੜੀ | ਸੁਣੋ ਅੱਜ ਕੀ ਬੋਲਿਆ | Surkhab TV

ਇੰਨੀ ਦਿਨੀਂ ਸਿੱਖ ਜਗਤ ਵਿਚ 300 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਕਾਫੀ ਚਰਚਾ ਚ ਹੈ ਜਿਸ ਤੇ ਕਈ ਸਿੱਖ ਜਥੇਬੰਦੀਆਂ ਵਲੋਂ SGPC ਖਿਲਾਫ ਕਾਫੀ ਵਿਰੋਧ ਵੀ ਕੀਤਾ ਹੈ। ਇਸ ਮਾਮਲੇ ਤੇ ਲੰਬੇ ਸਮੇਂ ਤੋਂ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਚੁੱਪ ਸੀ ਪਰ ਅੱਜ ਲੌਂਗੋਵਾਲ ਵਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਸਪਸ਼ਟ ਕੀਤਾ ਗਿਆ ਕਿ 300 ਤੋਂ ਵੱਧ ਸਰੂਪਾਂ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਅਤੇ ਨਾ ਹੀ ਸਰੂਪ ਲਾਪਤਾ ਹੋਏ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ... | Shri guru granth sahib, Sri guru granth sahib,  Guru granth sahib quotes ਸਰੂਪਾਂ ਦੇ ਮਾਮਲੇ ਤੇ SGPC ਪ੍ਰਧਾਨ ਲੌਂਗੋਵਾਲ ਦਾ ਸੁਣੋ,ਅੱਜ ਦਾ ਤਾਜਾ ਬਿਆਨ-ਭਾਈ ਲੌਂਗੋਵਾਲ ਨੇ ਕਿਹਾ ਕਿ ਸਰੂਪ ਸੰਗਤ ਨੂੰ ਹੀ ਦਿੱਤੇ ਗਏ ਹਨ ਤੇ ਸੰਬਧਤ ਅਧਿਕਾਰੀਆਂ ਵਲੋਂ ਸਰੂਪਾਂ ਦੇ ਦੇਣ ਤੋਂ ਬਾਅਦ ਭੇਂਟਾ ਜਮਾਂ ਨਹੀਂ ਕਰਾਈ ਗਈ ਤੇ ਨਾ ਹੀ ਕੋਈ ਰਸੀਦ ਕੱਟੀ ਗਈ। ਲੌਂਗੋਵਾਲ ਅਨੁਸਾਰ ਇਹਨਾਂ ਸਰੂਪਾਂ ਦੀ ਭੇਂਟਾ ਸਬੰਧਿਤ ਅਧਿਕਾਰੀ ਹੀ ਖਾ ਗਏ ਜਿਸ ਸੰਬਧੀ ਇਹਨਾਂ ਮੁਲਾਜਮਾਂ ਤੇ ਅਧਿਕਾਰੀਆਂ ਖਿਲਾਫ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Back to top button