Punjab

ਅਖੀਰ ਹੋ ਗਿਆ ਭਾਈ ਹਵਾਰੇ ਦੀ ਅੱਖ ਦਾ ਓਪਰੇਸ਼ਨ | ਦੇਖੋ ਅੱਜ ਦੀ Latest Video | Surkhab TV

ਪਿਛਲੇ ਦਿਨੀਂ ਖਬਰ ਆਈ ਸੀ ਕਿ ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਦਿੱਲੀ ਦੀ ਤਿਹਾੜ ਜੇਲ ਵਿਚ ਨਜਰਬੰਦ ਹਨ ਉਹਨਾਂ ਦੀ ਸੱਜੀ ਅੱਖ ਵਿਚ ਚਿੱਟਾ ਮੋਤੀਆ ਬਿੰਦ ਹੋ ਗਿਆ ਸੀ ਤੇ ਉਨ੍ਹਾਂ ਨੂੰ ਉਸ ਅੱਖ ਤੋਂ ਸਹੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ ਸੀ। ਇਸ ਸਬੰਧੀ ਬੀਤੀ ਦਿਨ ਹੋਈ ਅਦਾਲਤੀ ਕਾਰਵਾਈ ਦੌਰਾਨ ਅਦਾਲਤ ਵਲੋਂ ਉਹਨਾਂ ਦੀ ਅੱਖ ਦਾ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਤੇ ਹਸਪਤਾਲ ਵਲੋਂ ਪੁਲਿਸ ਨੂੰ ਅੱਜ 6 ਅਗਸਤ ਦਾ ਦਿਨ ਦਿੱਤਾ ਗਿਆ ਸੀ Punjab Court Again Orders Jathedar Hawara To Be Produced | Sikh24.comਤੇ ਖਬਰ ਆਈ ਹੈ ਕਿ ਭਾਈ ਹਵਾਰੇ ਦੀ ਅੱਖ ਦਾ ਓਪਰੇਸ਼ਨ ਸਫਲ ਹੋ ਚੁੱਕਾ ਹੈ।ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਭਾਈ ਹਵਾਰੇ ਦੇ ਰੀੜ ਦੀ ਹੱਡੀ ਵਿਚ ਮੁਸ਼ਕਿਲ ਸੀ ਤੇ ਉਦੋਂ ਵੀ ਕਾਫੀ ਸਮੇਂ ਬਾਅਦ ਉਹਨਾਂ ਦਾ ਇਲਾਜ ਹੋਇਆ ਸੀ। ਇਸ ਵਾਰ ਵੀ ਅੱਖ ਦੇ ਇਲਾਜ ਲਈ ਕਾਫੀ ਸਮਾਂ ਲਗਾਇਆ ਗਿਆ ਹੈ। ਜਾਣਕਾਰਾਂ ਅਨੁਸਾਰ ਜੇਕਰ ਕੁਝ ਹੋਰ ਦਿਨ ਭਾਈ ਹਵਾਰੇ ਦੀ ਅੱਖ ਦਾ ਇਲਾਜ ਨਾ ਹੁੰਦਾ ਤਾਂ ਉਹਨਾਂ ਦੀ ਸੱਜੀ ਅੱਖ ਬਿਲਕੁਲ ਹੀ ਜਾ ਸਕਦੀ ਸੀ। ਭਾਈ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹਨ।

Related Articles

Back to top button