News

ਅਕਾਲ ਤਖਤ ਤੋਂ RSS ਮੁਖੀ Mohan Bhagwat ਨੂੰ ਵੱਡਾ ਝਟਕਾ | RSS ਨੂੰ Ban ਕਰਨ ਦੀ ਮੰਗ

ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਕਹਿਣ ‘ਤੇ ਸਿੱਖਾਂ ਵਿੱਚ ਵੱਡਾ ਰੋਸ ਹੈ। ਸ਼੍ਰੋਮਣੀ ਕਮੇਟੀ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਵਾਰ ਆਰਐਸਐਸ ਲਈ ਬੜੀ ਸਖਤ ਸ਼ਬਦਾਵਲੀ ਵਰਤੀ ਹੈ।
ਉਨ੍ਹਾਂ ਨੇ ਆਰਐਸਐਸ ਨੂੰ ਇਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਭਾਰਤ ਅੰਦਰ ਘੱਟ ਗਿਣਤੀ ’ਚ ਰਹਿ ਰਹੇ ਸਮੂਹ ਭਾਈਚਾਰਿਆਂ ਦੇ ਲੋਕਾਂ ਲਈ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਭਾਰਤ ਲਈ ਬਹੁਤ ਘਾਤਕ ਸਿੱਧ ਹੋਵੇਗਾ।Image result for jathedar harpreet singh
ਜਥੇਦਾਰ ਨੇ ਕਿਹਾ ਕਿ ਆਰਐਸਐਸ ਵਰਗੀ ਜਥੇਬੰਦੀ ਉੱਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਉਸ ਦੇਸ਼ ਜਿੱਥੇ ਬਹੁਤ ਸਾਰੀਆਂ ਬੋਲੀਆਂ, ਬਹੁਤ ਸਾਰੇ ਅਕੀਦੇ, ਬਹੁਤ ਸਾਰੇ ਵਿਸ਼ਵਾਸ ਹੋਣ, ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਬਹੁਤ ਜ਼ਿਆਦਾ ਮੰਦਭਾਗਾ ਤੇ ਘਾਤਕ ਸਿੱਧ ਹੋਵੇਗਾ। ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਤਾੜਨਾ ਕਰਦਿਆਂ ਮੁਖੀ ਨੂੰ ਚਿਤਾਵਨੀ ਦਿੱਤੀ ਹੈ।
ਦੇਖਿਆ ਜਾਵੇ ਤਾਂ ਆਰਐਸਐਸ ਵਰਗੀ ਜਥੇਬੰਦੀ ਖੁੱਲੇ ਰੂਪ ਵਿਚ ਭਾਰਤ ਦੇ ਧਰਮ ਨਿਰਪੱਖ ਮੁਲਕ ਹੋਣ ਤੇ ਵੀ ਸਭ ਨੂੰ ਹਿੰਦੂ ਘੋਸ਼ਿਤ ਕਰਨ ਤੋਂ ਵੀ ਨਹੀਂ ਝਿਜਕਦੀ ਪਰ ਦਿੱਲੀ ਤਖਤ ਦੇ ਸਾਹਮਣੇ ਅਕਾਲ ਦੇ ਤਖਤ ਤੇ ਬੈਠੇ ਕੌਮ ਦੇ ਰਹਿਬਰ ਇਸ ਮੌਕੇ ਬਿਆਨ ਤਾਂ ਦੇ ਰਹੇ ਹਨ ਪਰ ਬਰਾਬਰ ਦਾ ਜਵਾਬ ਦੇਣ ਤੋਂ ਅਸਮਰਥ ਹਨ। ਕਾਸ਼ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਕੌਮ ਨੂੰ ਫਿਰ ਨਸੀਬ ਹੋਣ..

Related Articles

Back to top button