Punjab

ਅਕਤੂਬਰ ਤੱਕ ਕਰ ਲਓ ਇਹ ਜਰੂਰੀ ਕੰਮ,2000 ਰੁਪਏ ਦੇ ਜੁਰਮਾਨੇ ਤੋਂ ਬਚਣਾ ਹੈ ਤਾਂ….

ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਸਰਕਾਰ ਨੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਇੱਕ ਨਵਾਂ ਨਿਯਮ ਬਣਾ ਦਿੱਤਾ ਹੈ। ਅਤੇ ਜੇਕਰ ਅਕਤੂਬਰ ਦੇ ਮਹੀਨੇ ਤੱਕ ਤੁਸੀਂ ਇਸ ਨਿਯਮ ਅਨੁਸਾਰ ਆਪਣੇ ਵਾਹਨ ਨੂੰ ਅਪਗ੍ਰੇਡ ਨਹੀਂ ਕਰਦੇ ਤਾਂ ਤੁਹਾਨੂੰ ਘੱਟ ਤੋਂ ਘੱਟ 2000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵਾਹਨਾਂ ‘ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਲਗਾਈਆਂ ਜਾਣ।ਇਸ ਕੰਮ ਲਈ ਪੰਜਾਬ ਸਰਕਾਰ ਨੇ ਅਕਤੂਬਰ ਦੇ ਮਹੀਨੇ ਤੱਕ ਦਾ ਸਮਾਂ ਦਿੱਤਾ ਹੈ। ਇਸ ਫੈਸਲੇ ਦੇ ਅਨੁਸਾਰ ਨਵੇਂ ਅਤੇ ਪੁਰਾਣੇ ਹਰ ਪ੍ਰਕਾਰ ਦੇ ਵਾਹਨਾਂ ‘ਤੇ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀਆਂ ਹੋਣਗੀਆਂ। ਸਰਕਾਰ ਵੱਲੋਂ ਸਖਤੀ ਨਾਲ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲੇ ਤੋਂ ਦੋ ਹਜ਼ਾਰ ਤੱਕ ਦਾ ਜ਼ੁਰਾਮਨਾ ਵਸੂਲਣ ਲਈ ਕਿਹਾ ਗਿਆ ਹੈ।High Security registration Plate ( hsrp) at Rs 1250/set | Number ...ਆਈ.ਟੀ.ਆਈ ਗੁਰਚਰਨ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਹ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਨੰਬਰ ਪਲੇਟਾਂ ਦੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ਾਂ ਤੋਂ ਬਾਅਦ ਨੰਬਰ ਪਲੇਟਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹ ਸਰਕਾਰੀ ਨੰਬਰ ਪਲੇਟ ਚਾਰ ਪਹੀਆ ਵਾਹਨ ‘ਤੇ ਲਗਾਉਣ ਲਈ 514 ਰੁਪਏ ਦੀ ਫੀਸ ਰੱਖੀ ਗਏ ਹੈ।HSRP High Security Registration Plate for vehicles in India ...ਜਦਕਿ ਮੋਟਰਸਾਈਕਲ ਲਈ ਇਹ ਫੀਸ 172 ਰੁਪਏ ਫ਼ੀਸ ਰੱਖੀ ਗਈ ਹੈ। ਫ਼ੀਸ ਜਮ੍ਹਾ ਕਵਾਉਣ ਤੋਂ ਇਕ ਜਾਂ ਦੋ ਦਿਨ ਅੰਦਰ ਨੰਬਰ ਪਲੇਟ ਲਗਾ ਦਿੱਤੀ ਜਾਵੇਗੀ। ਜੋ ਲੋਕ ਜਾਕੇ ਇਹ ਨੰਬਰ ਪਲੇਟਾਂ ਨਹੀਂ ਲਗਵਾ ਸਕਦੇ ਅਤੇ ਉਨ੍ਹਾਂ ਲੋਕਾਂ ਕੋਲ ਸਮੇਂ ਦੀ ਘਾਟ ਹੈ ਤਾਂ ਉਨ੍ਹਾਂ ਦੇ ਘਰਾਂ ‘ਚ ਜਾ ਕੇ ਵੀ ਇਹ ਨੰਬਰ ਪਲੇਟਾਂ ਲਗਾਈਆਂ ਜਾਣਗੀਆਂ।

Related Articles

Back to top button